ਹੈਮਿਲਟਨ ਕੋਵਿਡ-19 ਪਾਜ਼ੇਟਿਵ ਪਾਏ ਗਏ, ਸ਼ਕਹੀਰ ਗਰਾਂ ਪ੍ਰੀ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ ਤੋਂ ਹੋਏ ਬਾਹਰ

Tuesday, Dec 01, 2020 - 03:12 PM (IST)

ਹੈਮਿਲਟਨ ਕੋਵਿਡ-19 ਪਾਜ਼ੇਟਿਵ ਪਾਏ ਗਏ, ਸ਼ਕਹੀਰ ਗਰਾਂ ਪ੍ਰੀ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ ਤੋਂ ਹੋਏ ਬਾਹਰ

ਸ਼ਕਹੀਰ/ਬਹਿਰੀਨ (ਭਾਸ਼ਾ) : ਮਰਸੀਡੀਜ਼-ਏ.ਐਮ.ਜੀ. ਪੇਟਰੋਨਾਸ ਐਫ ਵਨ ਟੀਮ ਨੇ ਕਿਹਾ ਹੈ ਕਿ 7 ਵਾਰ ਦੇ ਵਿਸ਼ਵ ਚੈਂਪੀਅਨ ਲੁਈਸ ਹੈਮਿਲਟਨ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਇਸ ਵੀਕੈਂਡ ਹੋਣ ਵਾਲੀ ਸ਼ਕਹੀਰ ਗ੍ਰਾਂ ਪ੍ਰੀ ਫਾਰਮੂਲਾ ਵਨ ਰੇਸ ਵਿਚ ਹਿੱਸਾ ਨਹੀਂ ਲੈ ਪਾਉਣਗੇ। ਟੀਮ ਨੇ ਬਿਆਨ ਜਾਰੀ ਕੀਤਾ ਹੈ ਕਿ ਪਿਛਲੇ ਹਫ਼ਤੇ 3 ਵਾਰ ਹੈਮਿਲਟਨ ਦੀ ਜਾਂਚ ਕੀਤੀ ਗਈ ਅਤੇ ਹਰ ਵਾਰ ਨਤੀਜਾ ਨੈਗੇਟਿਵ ਆਇਆ ਸੀ।

ਟੀਮ ਨੇ ਕਿਹਾ, 'ਪਰ ਸੋਮਵਾਰ ਸਵੇਰੇ ਜਦੋਂ ਉਹ ਉੱਠੇ ਤਾਂ ਉਨ੍ਹਾਂ ਵਿਚ ਹਲਕੇ ਲੱਛਣ ਨਜ਼ਰ ਆ ਰਹੇ ਸਨ ਅਤੇ ਨਾਲ ਹੀ ਦੱਸਿਆ ਗਿਆ ਕਿ ਬਹਿਰੀਨ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਦੇ  ਸੰਪਰਕ ਵਿਚ ਆਇਆ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਹੈ।'  ਬਿਆਨ ਵਿਚ ਕਿਹਾ ਗਿਆ, 'ਲੁਈਸ ਨੇ ਇਸ ਦੇ ਬਾਅਦ ਜਾਂਚ ਕਰਾਈ ਜੋ ਪਾਜ਼ੇਟਿਵ ਆਈ। ਦੁਬਾਰਾ ਜਾਂਚ ਵਿਚ ਇਸ ਦੀ ਪੁਸ਼ਟੀ ਹੋਈ।' ਹੈਮਿਲਟਨ ਨੂੰ ਹੁਣ ਬਹਿਰੀਨ ਦੇ ਸਿਹਤ ਨਿਯਮਾਂ ਅਨੁਸਾਰ ਇਕਾਂਤਵਾਸ ਵਿਚ ਹਨ। ਬਹਿਰੀਨ ਦੇ ਸ਼ਕਹੀਰ ਵਿਚ ਐਤਵਾਰ ਨੂੰ ਹੋਣ ਵਾਲੀ ਰੇਸ ਦੇ ਬਾਅਦ ਸੀਜ਼ਨ ਦੀ ਆਖ਼ਰੀ ਰੇਸ ਅਬੁਧਾਬੀ ਵਿੱਚ ਹੋਵੇਗੀ ।  
 


author

cherry

Content Editor

Related News