ਲਿਓਨ ਨੇ ਮੋਟੇਰਾ ਦੀ ਪਿੱਚ ਦੇ ਆਲੋਚਕਾਂ ’ਤੇ ਨਿਸ਼ਾਨਾ ਵਿੰਨ੍ਹਿਆ

Sunday, Feb 28, 2021 - 08:54 PM (IST)

ਲਿਓਨ ਨੇ ਮੋਟੇਰਾ ਦੀ ਪਿੱਚ ਦੇ ਆਲੋਚਕਾਂ ’ਤੇ ਨਿਸ਼ਾਨਾ ਵਿੰਨ੍ਹਿਆ

ਮੈਲਬੋਰਨ– ਆਸਟਰੇਲੀਆ ਦਾ ਸਟਾਰ ਸਪਿਨਰ ਨਾਥਨ ਲਿਓਨ ਮੋਟੇਰਾ ਦੀ ਪਿੱਚ ਨੂੰ ਲੈ ਕੇ ਚੱਲ ਰਹੀ ਹਾਏ-ਤੌਬਾ ਤੋਂ ਹੈਰਾਨ ਹੈ ਤੇ ਉਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਦੋਂ ਗੇਂਦ ਸਪਿਨ ਲੈਣ ਲੱਗਦੀ ਹੈ ਤਾਂ ਸਾਰੇ ਰੋਣਾ ਸ਼ੁਰੂ ਕਰ ਦਿੰਦੇ ਹਨ ਜਦਕਿ ਤੇਜ਼ ਗੇਂਦਬਾਜ਼ੀ ਦੀ ਅਨੁਕੂਲ ਪਿੱਚ ’ਤੇ ਟੀਮਾਂ ਦੇ ਘੱਟ ਸਕੋਰ ’ਤੇ ਆਊਟ ਹੋਣ ’ਤੇ ਕੋਈ ਕੁਝ ਨਹੀਂ ਬੋਲਦਾ।

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ


ਇੰਗਲੈਂਡ ਦੇ ਤੀਜੇ ਟੈਸਟ ਵਿਚ 10 ਵਿਕਟਾਂ ਦੀ ਹਾਰ ਦੌਰਾਨ ਦੋਵਾਂ ਪਾਰੀਆਂ ਵਿਚ 112 ਤੇ 81 ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਮੋਟੇਰਾ ਦੀ ਪਿੱਚ ਨੂੰ ਕੁਝ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਸਾਬਕਾ ਕਪਤਾਨ ਮਾਈਕਲ ਵਾਨ, ਐਂਡ੍ਰਿਊ ਸਟ੍ਰਾਸ ਤੇ ਐਲਿਸਟੀਅਰ ਕੁਕ ਵੀ ਸ਼ਾਮਲ ਹਨ। ਲਿਓਨ ਨੇ ਹਾਲਾਂਕਿ ਪਿੱਚ ਕਿਊਰੇਟਰ ਦੀ ਸ਼ਲਾਘਾ ਕੀਤੀ।

ਇਹ ਖ਼ਬਰ ਪੜ੍ਹੋ- ਰੋਹਿਤ ਆਪਣੇ ਸਰਵਸ੍ਰੇਸ਼ਠ 8ਵੇਂ ਸਥਾਨ ’ਤੇ, ਅਸ਼ਵਿਨ ਤੀਜੇ ਨੰਬਰ ’ਤੇ


ਲਿਓਨ ਨੇ ਕਿਹਾ,‘‘ਅਸੀਂ ਦੁਨੀਆ ਭਰ ਦੀਆਂ ਤੇਜ਼ ਗੇਂਦਬਾਜ਼ੀ ਦੇ ਅਨੁਕੂਲ ਪਿੱਚਾਂ ’ਤੇ ਖੇਡਦੇ ਹਾਂ ਤੇ 47 ਤੇ 60 ਦੌੜਾਂ ’ਤੇ ਆਊਟ ਹੋ ਜਾਂਦੇ ਹਾਂ। ਕੋਈ (ਪਿੱਚ ਦੇ ਬਾਰੇ ਵਿਚ) ਕੁਝ ਨਹੀਂ ਕਹਿੰਦਾ ਪਰ ਜਿਵੇਂ ਹੀ ਇਹ ਸਪਿਨ ਲੈਣਾ ਸ਼ੁਰੂ ਕਰ ਦਿੰਦੀ ਹੈ, ਦੁਨੀਆ ਭਰ ਵਿਚ ਅਜਿਹਾ ਲੱਗਦਾ ਹੈ ਕਿ ਸਾਰੇ ਰੋਣਾ ਸ਼ੁਰੂ ਕਰ ਦਿੰਦੇ ਹਨ।’’ ਉਸ ਨੇ ਕਿਹਾ,‘‘ਮੈਨੂੰ ਇਹ ਸਮਝ ਨਹੀਂ ਆਉਂਦਾ। ਮੈਨੂੰ ਇਸ ਵਿਚ (ਪਿੱਚ ਵਿਚ) ਕੋਈ ਦਿੱਕਤ ਨਹੀਂ ਲੱਗੀ, ਇਹ ਰੋਮਾਂਚਕ ਸੀ।’’ ਪਿੱਚ ਕਿਊਰੇਟਰ ਤੋਂ ਮਹਾਨ ਆਫ ਸਪਿਨਰਾਂ ਵਿਚੋਂ ਇਕ ਦਾ ਸਫਰ ਤੈਅ ਕਰਨ ਵਾਲੇ ਲਿਓਨ ਨੇ ਕਿਹਾ ਕਿ ਉਹ ਅਹਿਮਦਾਬਾਦ ਦੇ ਕਿਊਰੇਟਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਮ. ਸੀ.ਜੀ.) ਵਿਚ ਲਿਆਉਣਾ ਪਸੰਦ ਕਰੇਗਾ। ਉਸ ਨੇ ਕਿਹਾ,‘‘ਮੈਂ ਪੂਰੀ ਰਾਤ ਇਸ ਨੂੰ ਦੇਖ ਰਿਹਾ ਸੀ। ਇਹ ਬੇਹੱਦ ਸ਼ਾਨਦਾਰ ਸੀ। ਮੈਂ ਉਸ ਕਿਊਰੇਟਰ ਨੂੰ ਐੱਮ. ਸੀ. ਜੀ. ਵਿਚ ਲਿਆਉਣ ਦੇ ਬਾਰੇ ਵਿਚ ਸੋਚ ਰਿਹਾ ਹਾਂ।’’
ਭਾਰਤ-ਡੇ ਨਾਈਟ ਟੈਸਟ ਵਿਚ ਜਿੱਥੇ 3 ਸਪਿਨਰਾਂ ਦੇ ਨਾਲ ਉਤਰਿਆ, ਉਥੇ ਹੀ ਇੰਗਲੈਂਡ ਨੇ ਆਪਣੀ ਆਖਰੀ-11 ਵਿਚ ਸਿਰਫ ਇਕ ਸਪਿਨਰ ਜੈਕ ਲੀਚ ਨੂੰ ਜਗ੍ਹਾ ਦਿੱਤੀ। ਲਿਓਨ ਨੇ ਕਿਹਾ,‘‘ਇਸ ਟੈਸਟ ਮੈਚ ਦੇ ਬਾਰੇ ਵਿਚ ਸਰਵਸ੍ਰੇਸ਼ਠ ਚੀਜ਼ ਇਹ ਸੀ ਕਿ ਇੰਗਲੈਂਡ ਚਾਰ ਤੇਜ਼ ਗੇਂਦਬਾਜ਼ਾਂ ਦੇ ਨਾਲ ਉਤਰਿਆ ਸੀ। ਮੇਰੇ ਲਈ ਇਹ ਕਾਫੀ ਹੈ। ਮੈਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ ਹੈ।’’

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News