ਜਮੈਕਾ ਟੈਸਟ ਤੋਂ ਪਹਿਲਾਂ ਲੀਜੈਂਡ ਵਿਵਿਅਨ ਰਿਚਰਡਸ ਹੋਏ ਬੀਮਾਰ
Friday, Aug 30, 2019 - 10:47 PM (IST)

ਕਿੰਗਸਟਨ— ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਸ਼ੁੱਕਰਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਕੁਮੇਂਟਰੀ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਸਰ ਵਿਵਿਅਨ ਰਿਚਡਰਸ ਬੀਮਾਰ ਹੋ ਗਏ। ਰਿਚਡਰਸ ਅਧਿਕਾਰਿਕ ਪ੍ਰਸਾਰਕ ਸੋਨੀ ਦੇ ਨਾਲ ਮੈਚ ਤੋਂ ਪਹਿਲਾਂ ਤੇ ਬਾਅਦ ’ਚ ਕੁਮੇਂਟਰੀ ਕਰ ਰਹੇ ਸਨ। ਉਨ੍ਹਾਂ ਨੂੰ ਮੈਚ ਤੋਂ ਪਹਿਲਾਂ ਸ਼ੌਅ ਦੇ ਦੌਰਾਨ ਘਬਰਾਟ ਹੋਈ। ਮੈਦਾਨ ’ਤੇ ਸਟਰੈਚਰ ਲਿਆਂਦਾ ਗਿਆ ਪਰ ਉਹ ਦੋ ਵਾਲੰਟੀਅਰ ਦੀ ਮਦਦ ਨਾਲ ਬਾਹਰ ਚੱਲ ਗਏ। ਉਨ੍ਹਾ ਦੀ ਸਿਹਤ ਦੇ ਵਾਰੇ ’ਚ ਅੱਗੇ ਜਾਣਕਾਰੀ ਨਹÄ ਮਿਲ ਸਕੀ।