ਲੀ ਯੈਂਗ ਅਤੇ ਵੈਂਗ ਚੀ ਲਿਨ ਨੇ ਇੰਡੀਆ ਓਪਨ ਦਾ ਪੁਰਸ਼ ਡਬਲਜ਼ ਖਿਤਾਬ ਜਿੱਤਿਆ
Monday, Apr 01, 2019 - 02:38 PM (IST)

ਨਵੀਂ ਦਿੱਲੀ— ਲੀ ਯੈਂਗ ਅਤੇ ਵੈਂਗ ਚੀ ਲਿਨ ਦੀ ਚੀਨੀ ਤਾਈਪੇ ਦੀ ਜੋੜੀ ਨੇ ਇਕਤਰਫਾ ਫਾਈਨਲ 'ਚ ਰਿਕੀ ਕਰਨਦਾਸੁਵਾਰਦੀ ਅਤੇ ਅੰਗਾ ਪ੍ਰਤਮਾ ਦੀ ਇੰਡੋਨੇਸ਼ੀਆ ਦੀ ਦੀ ਜੋੜੀ ਨੂੰ ਸਿੱਧੇ ਗੇਮ 'ਚ ਹਰਾ ਕੇ ਇੰਡੀਆ ਓਪਨ ਦਾ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ। ਯੈਂਗ ਅਤੇ ਚੀ ਲਿਨ ਦੀ ਜੋੜੀ ਨੇ 29 ਮਿੰਟ ਤਕ ਚਲੇ ਫਾਈਨਲ 'ਚ 21-14, 21-14 ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ ਕੀਤਾ।
ਮਹਿਲਾ ਡਬਲਜ਼ 'ਚ ਗ੍ਰੇਸੀਆ ਪੋਲੀ ਅਤੇ ਅਪ੍ਰਿਆ ਰਹਾਯੂ ਦੀ ਇੰਡੋਨੇਸ਼ੀਆ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੇ 51 ਮਿੰਟ ਤਕ ਚਲੇ ਫਾਈਨਲ 'ਚ ਚਾਊ ਮੇਈ ਕੁਆਨ ਅਤੇ ਲੀ ਮੇਂਗ ਯੀਨ ਦੀ ਮਲੇਸ਼ੀਆ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੂੰ ਸਿੱਧੇ ਗੇਮ 'ਚ 21-11, 25-23 ਨਾਲ ਹਰਾ ਕੇ ਖਿਤਾਬ ਜਿੱਤਿਆ। ਮਿਕਸਡ ਡਬਲਜ਼ 'ਚ ਵੈਂਗ ਯਿਊ ਅਤੇ ਹੁਆਂਗ ਡੋਂਗਪਿੰਗ ਦੀ ਚੀਨ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੇ ਬੇਹੱਦ ਆਸਾਨ ਜਿੱਤ ਦੇ ਨਾਲ ਖਿਤਾਬ ਜਿੱਤਿਆ।