ਕੁਲਦੀਪ ਤੇ ਜਡੇਜਾ ਖਿਲਾਫ ਖੇਡ ਕੇ ਬਹੁਤ ਕੁਝ ਸਿੱਖਿਆ : ਡੱਚ ਬੱਲੇਬਾਜ਼ ਨਿਦਾਮਨੁਰੂ
Monday, Nov 13, 2023 - 06:39 PM (IST)
ਬੈਂਗਲੁਰੂ, (ਭਾਸ਼ਾ)- ਵਿਸ਼ਵ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਨੀਦਰਲੈਂਡ ਦੇ ਬੱਲੇਬਾਜ਼ ਤੇਜਾ ਨਿਦਾਮਨੁਰੂ ਨੇ ਉਮੀਦ ਜਤਾਈ ਹੈ ਕਿ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਵਰਗੇ ਭਾਰਤੀ ਸਪਿਨਰ ਖੇਡਣ ਨਾਲ ਮਿਲੇ ਤਜਰਬੇ ਤੋਂ ਸਿੱਖਣ ਨਾਲ ਉਨ੍ਹਾਂ ਨੂੰ ਲਗਾਤਾਰ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲੇਗੀ। ਜੂਨ ਵਿੱਚ ਆਈ. ਸੀ. ਸੀ. ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਦਾਮਨੁਰੂ ਨੇ ਐਤਵਾਰ ਨੂੰ ਭਾਰਤ ਖ਼ਿਲਾਫ਼ 39 ਗੇਂਦਾਂ ਵਿੱਚ 54 ਦੌੜਾਂ ਬਣਾਈਆਂ।
ਉਸਨੇ ਕਿਹਾ, “ਇਹ ਇੱਕ ਸਬਕ ਸੀ ਕਿ ਮੈਂ ਸਪਿਨ ਕਿਵੇਂ ਖੇਡ ਸਕਦਾ ਹਾਂ। ਦਬਾਅ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚੁਣੌਤੀਪੂਰਨ ਸੀ।'' ਉਸ ਨੇ ਕਿਹਾ ਕਿ ਉਸ ਨੂੰ ਮੱਧ ਓਵਰਾਂ ਵਿੱਚ ਸਪਿਨਰਾਂ ਨੂੰ ਖੇਡਦੇ ਹੋਏ ਦਬਾਅ ਨੂੰ ਸੰਭਾਲਣਾ ਸਿੱਖਣਾ ਪਿਆ। ਉਸ ਨੇ ਕਿਹਾ, ''ਰਵਿੰਦਰ ਜਡੇਜਾ ਬਹੁਤ ਸਹੀ ਗੇਂਦਬਾਜ਼ੀ ਕਰ ਰਿਹਾ ਸੀ। ਉਸ ਦੀਆਂ ਚੰਗੀਆਂ ਗੇਂਦਾਂ 'ਤੇ ਦੌੜਾਂ ਬਣਾ ਕੇ ਦਬਾਅ ਘੱਟ ਕੀਤਾ ਗਿਆ।
ਇਹ ਵੀ ਪੜ੍ਹੋ : CWC 23 : ਨੀਦਰਲੈਂਡ ਨੂੰ ਕਰਾਰੀ ਹਾਰ ਦਿੰਦੇ ਹੋਏ ਟੀਮ ਇੰਡੀਆ ਨੇ ਬਣਾਇਆ ਇਹ ਵੱਡਾ ਰਿਕਾਰਡ
ਕੁਲਦੀਪ ਵਿਸ਼ਵ ਪੱਧਰੀ ਗੇਂਦਬਾਜ਼ ਹੈ ਅਤੇ ਉਸ ਨੇ ਕਾਫੀ ਵਿਕਟਾਂ ਲਈਆਂ ਹਨ। ਮੈਂ ਉਸ ਦੀਆਂ ਗੇਂਦਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਸ ਦੀਆਂ ਢਿੱਲੀਆਂ ਗੇਂਦਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਸ ਦੀ ਗੇਂਦਬਾਜ਼ੀ ਦੇ ਬਹੁਤ ਸਾਰੇ ਵੀਡੀਓ ਦੇਖੇ ਜਿਨ੍ਹਾਂ ਨੇ ਮਦਦ ਕੀਤੀ। ਨਿਦਾਮਨੁਰੂ ਨੇ ਕਿਹਾ, ''ਭਾਰਤ ਇਸ ਸਮੇਂ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ। ਸਾਡਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਸੀ। ਸ਼੍ਰੇਅਸ ਨੇ ਮੱਧ ਓਵਰਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਾਡੀ ਸਿੱਖਣ ਦੀ ਪ੍ਰਕਿਰਿਆ ਜਾਰੀ ਰਹੇਗੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ