ਤਜਰਬੇ ਨਾਲ ਨਾ-ਪੱਖੀ ਚੀਜ਼ਾਂ ਤੋਂ ਦੂਰ ਰਹਿਣਾ ਸਿੱਖਿਆ : ਸ਼੍ਰੀਜੇਸ਼
Saturday, Mar 02, 2024 - 06:23 PM (IST)
ਨਵੀਂ ਦਿੱਲੀ– ਭਾਰਤੀ ਹਾਕੀ ਟੀਮ ਦੇ ਧਾਕੜ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਤਜਰਬੇ ਦੇ ਨਾਲ ਨਾ-ਪੱਖੀ ਵਿਚਾਰਾਂ ਤੋਂ ਦੂਰ ਰਹਿਣਾ ਸਿੱਖ ਲਿਆ ਹੈ, ਜਿਸ ਨਾਲ ਉਸ ਨੂੰ ਵੱਡੇ ਮੈਚਾਂ ਵਿਚ ਗੋਲ ਪੋਸਟ ’ਤੇ ਮੁਸਤੈਦ ਰਹਿਣ ਵਿਚ ਮਦਦ ਮਿਲਦੀ ਹੈ। ਪੈਰਿਸ ਓਲੰਪਿਕ ਦੀਆਂ ਤਿਆਰੀਆਂ ਕਰ ਰਹੇ ਸ਼੍ਰੀਜੇਸ਼ ਦਾ ਇਸ਼ਾਰਾ ਗੋਲਕੀਪਰ ਦੇ ਮੁਸ਼ਕਿਲ ਕੰਮਾਂ ਲਈ ਘੱਟ ਸ਼ਲਾਘਾ ਮਿਲਣ ਵੱਲ ਸੀ।
ਸ਼੍ਰੀਜੇਸ਼ ਨੇ ਕਿਹਾ, ‘‘ਕਦੇ-ਕਦੇ ਇਹ ਅਜਿਹੀ ਜ਼ਿੰਮੇਵਾਰੀ ਹੁੰਦੀ ਹੈ, ਜਿਸਦੀ ਸ਼ਲਾਘਾ ਨਹੀਂ ਕੀਤੀ ਜਾਂਦੀ ਹੈ। ਮੈਂ ਜੇਕਰ 10 ਗੋਲ ਬਚਾਏ ਤੇ ਇਕ ਗੋਲ ਖਾਦਾ ਤਾਂ ਹਰ ਕਿਸੇ ਨੂੰ ਉਹ ਇਕ ਗਲਤੀ ਯਾਦ ਰਹੇਗੀ। ਮੈਂ ਹਾਲਾਂਕਿ ਇਨ੍ਹਾਂ ਚੀਜ਼ਾਂ ਨੂੰ ਸਵੀਕਾਰ ਕਰ ਲਿਆ ਹੈ ਤੇ ਮੈਂ ਇਸਦੇ ਨਾਲ ਅੱਗੇ ਵਧ ਗਿਆ ਹਾਂ।’’ ਉਸ ਨੇ ਕਿਹਾ,‘ਇਸ ਪੇਸ਼ੇ ਨੇ ਮੈਨੂੰ ਨਿੱਜੀ ਜ਼ਿੰਦਗੀ ਵਿਚ ਦਬਾਅ ਤੇ ਆਲੋਚਨਾਵਾਂ ਨਾਲ ਨਜਿੱਠਣ ਵਿਚ ਵੀ ਮਦਦ ਕੀਤੀ। ’’