ਪੇਸ ਅਤੇ ਐਬਡਨ ਦੀ ਜੋਡ਼ੀ ਨੇ ਬੈਂਗਲੁਰੂ ਓਪਨ ਦੇ ਦੂਜੇ ਦੌਰ ''ਚ ਬਣਾਈ ਜਗ੍ਹਾ, ਪ੍ਰਜਨੇਸ਼ ਵੀ ਅਗਲੇ ਦੌਰ ''ਚ
Thursday, Feb 13, 2020 - 12:13 PM (IST)

ਸਪੋਰਸਟ ਡੈਸਕ— ਭਾਰਤ ਦੇ ਖ਼ੁਰਾਂਟ ਖਿਡਾਰੀ ਲਿਏਂਡਰ ਪੇਸ ਅਤੇ ਉਨ੍ਹਾਂ ਦੇ ਜੋੜੀਦਾਰ ਮੈਥਿਊ ਐਬਡੇਨ ਨੇ ਬੁੱਧਵਾਰ ਨੂੰ ਇੱਥੇ ਪੁਰਸ਼ ਡਬਲਜ਼ 'ਚ ਸਿੱਧੇ ਸੈੱਟਾਂ 'ਚ ਜਿੱਤ ਦੇ ਨਾਲ ਬੈਂਗਲੁਰੂ ਓਪਨ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਭਾਰਤ 'ਚ ਆਪਣਾ ਆਖਰੀ ਏ. ਟੀ. ਪੀ. ਟੂਰਨਾਮੈਂਟ ਖੇਡ ਰਹੇ ਪੇਸ ਅਤੇ ਆਸਟਰੇਲੀਆ ਦੇ ਐਬਡੇਨ ਨੇ ਪਹਿਲੇ ਦੌਰ 'ਚ ਸਲੋਵੇਨੀਆ ਦੇ ਬਲਾਜ ਰੋਲਿਆ ਅਤੇ ਚੀਨ ਦੇ ਝਿਝੇਨ ਝਾਂਗ ਦੀ ਜੋੜੀ ਨੂੰ 7-6 (2), 6-4 ਨਾਲ ਹਰਾਇਆ।
ਇਸ 'ਚ ਭਾਰਤ ਦੇ ਟਾਪ ਰੈਂਕਿੰਗ ਦੇ ਖਿਡਾਰੀ ਅਤੇ ਪਿਛਲੇ ਚੈਂਪੀਅਨ 7ਵੇਂ ਦਰਜੇ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਪੁਰਸ਼ ਸਿੰਗਲਜ਼ ਦੇ ਸਖਤ ਮੁਕਾਬਲੇ 'ਚ ਜਰਮਨੀ ਦੇ ਸਬੇਸਟੀਅਨ ਫਾਨਸੇਲੋ ਨੂੰ 6-2, 4-6, 6-4 ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਰਾਮਨਾਥਨ ਰਾਮ ਕੁਮਾਰ ਨੇ ਕੁਆਲੀਫਾਇਰ ਅਭਿਨਵ ਸ਼ਾਨਮੁਗਮ ਨੂੰ 6-1, 6-3 ਨਾਲ ਹਰਾਇਆ ਜਦ ਕਿ ਸਿੱਧਾਰਥ ਰਾਵਤ ਨੇ ਰਿਸ਼ੀ ਰੈੱਡੀ ਨੂੰ 6-2, 6-2 ਨਾਲ ਹਾਰ ਦਿੱਤੀ।