ਬੈਂਗਲੁਰੂ ਓਪਨ ਏ. ਟੀ. ਪੀ. ਚੈਲੰਜਰ ''ਚ ਖੇਡਣਗੇ ਪੇਸ

Friday, Feb 07, 2020 - 09:26 AM (IST)

ਬੈਂਗਲੁਰੂ ਓਪਨ ਏ. ਟੀ. ਪੀ. ਚੈਲੰਜਰ ''ਚ ਖੇਡਣਗੇ ਪੇਸ

ਬੈਂਗਲੁਰੂ— ਤਜਰਬੇਕਾਰ ਧਾਕੜ ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਬੈਂਗਲੁਰੂ ਏ. ਟੀ. ਪੀ. ਚੈਲੇਂਜਰ 'ਚ ਹਿੱਸਾ ਲੈਣਗੇ। ਇਹ ਪੇਸ ਦਾ ਭਾਰਤ 'ਚ ਆਖਰੀ ਟੂਰਨਾਮੈਂਟ ਹੋ ਸਕਦਾ ਹੈ। ਪੇਸ ਪਹਿਲਾਂ ਹੀ ਕਹਿ ਚੁੱਕੇ ਹਨ ਇਸ ਸਾਲ ਤੋਂ ਬਾਅਦ ਉਹ ਆਪਣੇ 30 ਸਾਲ ਦੇ ਲੰਬੇ ਪੇਸ਼ੇਵਰ ਕਰੀਅਰ ਨੂੰ ਅਲਵਿਦਾ ਕਹਿ ਦੇਣਗੇ। ਇਹ ਟੂਰਨਾਮੈਂਟ ਕਰਨਾਟਕ ਰਾਜ ਲਾਨ ਟੈਨਿਸ ਸੰਘ 'ਚ 10 ਫਰਵਰੀ ਤੋਂ ਸ਼ੁਰੂ ਹੋਵੇਗਾ। ਪੇਸ ਨੇ ਕਿਹਾ, 'ਘਰ 'ਚ ਭਾਰਤੀ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣ ਨਾਲ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਅਤੇ ਨਾਲ ਹੀ ਇਹ ਮੈਨੂੰ ਪ੍ਰੇਰਣਾ ਵੀ ਦਿੰਦਾ ਹੈ। ਬੈਂਗਲੁਰੂ 'ਚ ਉਹ ਲੋਕ ਰਹਿੰਦੇ ਹਨ ਜੋ ਟੈਨਿਸ ਨੂੰ ਸਮਝਦੇ ਹਨ।' ਪੇਸ ਬੈਂਗਲੁਰੂ 'ਚ ਪਿਛਲੀ ਵਾਰ 2014 'ਚ ਡੇਵਿਸ ਕੱਪ 'ਚ ਖੇਡੇ ਸਨ ਜਦੋਂ ਉਨ੍ਹਾਂ ਦੇ ਜੋੜੀਦਾਰ ਰੋਹਨ ਬੋਪੰਨਾ ਸਨ।


author

Tarsem Singh

Content Editor

Related News