ਲੌਰੀਅਸ ਵਿਸ਼ਵ ਖੇਡ ਐਵਾਰਡ ਦਾ ਆਯੋਜਨ 22 ਅਪ੍ਰੈਲ ਨੂੰ ਮੈਡ੍ਰਿਡ ’ਚ
Thursday, Feb 08, 2024 - 11:06 AM (IST)

ਲੰਡਨ– ਖੇਡ ਜਗਤ ਵਿਚ ਬੀਤੇ ਸਾਲ ਦੇ ਯਾਦਗਾਰ ਪ੍ਰਦਰਸ਼ਨਾਂ ਨੂੰ ਸਨਮਾਨਿਤ ਕਰਨ ਵਾਲੇ ਲੌਰੀਅਸ ਵਿਸ਼ਵ ਖੇਡ ਐਵਾਰਡ ਦਾ ਆਯੋਜਨ 22 ਅਪ੍ਰੈਲ ਨੂੰ ਸਪੇਨ ਦੇ ਮੈਡ੍ਰਿਡ ਵਿਚ ਹੋਵੇਗਾ। ਇਸਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਹੈ। ਇਹ ਇਨ੍ਹਾਂ ਐਵਾਰਡਾਂ ਦਾ 25ਵਾਂ ਸੈਸ਼ਨ ਹੋਵਗਾ। ਇਸ ਸਮਾਰੋਹ ਵਿਚ ਖੇਡ ਦੀ ਦੁਨੀਆ ਦੇ ਅਤੀਤ ਤੇ ਮੌਜੂਦਾ ਸਮੇਂ ਦੇ ਕਈ ਵੱਡੇ ਨਾਂ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਤੇ ਟੀਮਾਂ ਨੂੰ ਸਨਮਾਨਿਤ ਕਰਨ ਲਈ ਹਾਜ਼ਰ ਹੋਣਗੇ।