ਪਿਛਲੇ 82 ਸਾਲਾਂ ''ਚ ਦੂਜੀ ਵਾਰ ਅਨੁਸ਼ਾਸਨਾਤਮਕ ਕਾਰਨਾਂ ਤੋਂ ਖਿਡਾਰੀਆਂ ਨੂੰ ਭੇਜਿਆ ਜਾਵੇਗਾ ਵਤਨ
Friday, Jan 11, 2019 - 11:51 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਵਿਚ ਖਿਡਾਰੀਆਂ ਨਾਲ ਜੁੜੇ ਵਿਵਾਦ ਪਹਿਲਾਂ ਵੀ ਹੁੰਦੇ ਰਹੇ ਹਨ ਪਰ ਹਾਰਦਿਕ ਪੰਡਯਾ ਤੇ ਕੇ. ਐੱਲ. ਰਾਹੁਲ ਦਾ ਮਾਮਲਾ ਪਿਛਲੇ 82 ਸਾਲਾਂ ਵਿਚ ਸਿਰਫ ਦੂਜੀ ਘਟਨਾ ਹੈ ਜਦੋਂ ਭਾਰਤੀ ਕ੍ਰਿਕਟਰਾਂ ਨੂੰ ਵਿਦੇਸ਼ੀ ਦੌਰੇ ਦੇ ਵਿਚਾਲੇ ਹੀ ਵਤਨ ਭੇਜਿਆ ਜਾਵੇਗਾ।
ਸਾਲਾਂ ਪਹਿਲੇ 1936 ਵਿਚ ਮਹਾਨ ਲਾਲਾ ਅਮਰਨਾਥ ਨੂੰ ਤਤਕਾਲੀਨ ਕਪਤਾਨ ਵਿਜਯਨਗਰਮ ਦੇ ਮਹਾਰਾਜ ਅਰਥਾਤ ਵਿੱਜੀ ਨੇ ਇਕ ਪਹਿਲੀ ਸ਼੍ਰੇਣੀ ਮੈਚ ਦੌਰਾਨ ਕਥਿਤ ਬੇਇੱਜ਼ਤੀ ਕਾਰਨ ਭਾਰਤ ਦੇ ਇੰਗਲੈਂਡ ਦੌਰੇ ਦੇ ਵਿਚਾਲੇ ਹੀ ਵਤਨ ਭੇਜ ਦਿੱਤਾ ਸੀ।