ਟੀ-20 ਵਿਸ਼ਵ ਕੱਪ 'ਚ ਖੇਡ ਸਕਦੇ ਹਨ ਲਸਿਥ ਮਲਿੰਗਾ
Monday, May 10, 2021 - 09:30 PM (IST)
ਕੋਲੰਬੋ- ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਜਲਦ ਹੀ ਰਾਸ਼ਟਰੀ ਚੋਣਕਾਰਾਂ ਨਾਲ ਮਿਲ ਕੇ ਆਪਣੇ ਭਵਿੱਖ ਦੇ ਬਾਰੇ 'ਚ ਗੱਲਬਾਤ ਕਰਨਗੇ। 37 ਸਾਲ ਦੇ ਤੇਜ਼ ਗੇਂਦਬਾਜ਼ ਸ਼ਾਇਦ ਆਪਣੇ ਕਰੀਅਰ ਦੇ ਆਖਰੀ ਗੇੜ 'ਤੇ ਹਨ ਪਰ ਉਹ ਹੁਣ ਵੀ ਆਗਾਮੀ ਟੀ-20 ਵਿਸ਼ਵ ਕੱਪ ਦੇ ਲਈ ਸ਼੍ਰੀਲੰਕਾ ਦੀ ਯੋਜਨਾਵਾਂ 'ਚ ਸ਼ਾਮਲ ਹਨ। ਸ਼੍ਰੀਲੰਕਾ ਰਾਸ਼ਟਰੀ ਚੋਣ ਕਮੇਟੀ ਦੇ ਚੇਅਰਮੈਨ ਪ੍ਰਮੋਦ ਵਿਕ੍ਰਮਾਸਿੰਘੇ ਨੇ ਕਿਹਾ ਕਿ ਉਹ ਆਗਾਮੀ ਟੀ-20 ਪ੍ਰੋਗਰਾਮ ਦੀ ਯੋਜਨਾਵਾਂ ਅਤੇ ਇਸ ਸਾਲ ਟੀ-20 ਵਿਸ਼ਵ ਕੱਪ ਨੂੰ ਲੈ ਕੇ ਸ਼੍ਰੀਲੰਕਾਈ ਦਿੱਗਜ ਨਾਲ ਅਗਲੇ ਕੁਝ ਦਿਨਾਂ 'ਚ ਗੱਲਬਾਤ ਕਰਨਗੇ।
ਇਹ ਖ਼ਬਰ ਪੜ੍ਹੋ- ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)
ਰਾਸ਼ਟਰੀ ਚੋਣ ਕਮੇਟੀ ਦੇ ਚੇਅਰਮੈਨ ਨੇ ਇਕ ਅਖ਼ਬਾਰ ਨਾਲ ਗੱਲਬਾਤ ਕਰਦੇ ਕਿਹਾ ਕਿ ਜਲਦ ਹੀ ਮਲਿੰਗਾ ਨਾਲ ਗੱਲਬਾਤ ਕਰਾਂਗੇ। ਉਹ ਆਗਾਮੀ ਟੀ-20 ਦੌਰੇ ਦੇ ਲਈ ਸਾਡੀ ਯੋਜਨਾਵਾਂ 'ਚ ਸ਼ਾਮਲ ਹੈ, ਜਿਸ 'ਚ ਅਕਤੂਬਰ ਵਿਚ ਹੋਣ ਵਾਲਾ ਟੀ-20 ਵਿਸ਼ਵ ਕੱਪ ਸ਼ਾਮਲ ਹੈ। ਮਲਿੰਗਾ ਨੇ ਕਿਹਾ ਕਿ ਮੈਂ ਟੈਸਟ ਤੇ ਵਨ ਡੇ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਿਆ ਹਾਂ ਪਰ ਟੀ-20 ਤੋਂ ਨਹੀਂ। ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਕਿਵੇਂ ਚੋਣ ਕਮੇਟੀ ਮੇਰੇ ਵਰਗੇ ਸੀਨੀਅਰ ਖਿਡਾਰੀ ਦੀ ਰਾਸ਼ਟਰੀ ਟੀਮ 'ਚ ਚੋਣ ਕਰਨਾ ਚਾਹੁੰਦੀ ਹੈ। ਮੇਰੇ ਕਰੀਅਰ 'ਚ ਮੈਂ ਕਈ ਬਾਰ ਸਾਬਤ ਕੀਤਾ ਕਿ ਮੈਂ ਲੰਬੇ ਬ੍ਰੇਕ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਆਪਣੇ ਦੇਸ਼ ਦੇ ਲਈ ਬਿਹਤਰ ਪ੍ਰਦਰਸ਼ਨ ਕਰ ਸਕਦਾ ਹਾਂ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।