ਸ਼੍ਰੀਲੰਕਾ ਦੇ ਮਲਿੰਗਾ T-20 ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਤੋਂ ਲੈਣਗੇ ਸਨਿਆਸ

Saturday, Mar 23, 2019 - 01:52 PM (IST)

ਸ਼੍ਰੀਲੰਕਾ ਦੇ ਮਲਿੰਗਾ T-20 ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਤੋਂ ਲੈਣਗੇ ਸਨਿਆਸ

ਸੇਂਚੁਰੀਅਨ— ਸ਼੍ਰੀਲੰਕਾ ਦੇ ਸੀਮਿਤ ਓਵਰ ਟੀਮ ਦੇ ਕਪਤਾਨ ਲਸਿਥ ਮਲਿੰਗਾ ਨੇ ਖੁਲਾਸਾ ਕੀਤਾ ਹੈ ਕਿ ਉਹ ਅਗਲੇ ਸਾਲ ਟਵੰਟੀ-20 ਵਿਸ਼ਵ ਕੱਪ ਦੇ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈ ਲੈਣਗੇ। ਮਲਿੰਗਾ ਨੇ ਕਿਹਾ ਕਿ ਉਹ ਇੰਗਲੈਂਡ ਅਤੇ ਵੇਲਸ 'ਚ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਦੇ ਬਾਅਦ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। 
PunjabKesari
ਉਹ ਅਕਤੂਬਰ-ਨਵੰਬਰ 2020 'ਚ ਆਸਟਰੇਲੀਆ 'ਚ ਖੇਡੇ ਜਾਣ ਵਾਲੇ ਟਵੰਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਬਾਅਦ ਆਪਣੇ ਕਰੀਅਰ ਦਾ ਅੰਤ ਕਰਨਗੇ। ਇਸ 35 ਸਾਲਾ ਖਿਡਾਰੀ ਨੇ ਦੂਜੇ ਟੀ-20 ਕੌਮਾਂਤਰੀ ਮੈਚ 'ਚ ਆਪਣੀ ਟੀਮ ਨੂੰ ਦੱਖਣੀ ਅਫਰੀਕਾ ਤੋਂ ਮਿਲੀ 16 ਦੌੜਾਂ ਦੀ ਹਾਰ ਦੇ ਬਾਅਦ ਕਿਹਾ, ''ਵਿਸ਼ਵ ਕੱਪ ਦੇ ਬਾਅਦ ਮੇਰਾ ਕ੍ਰਿਕਟ ਕਰੀਅਰ ਖਤਮ ਹੋ ਜਾਵੇਗਾ। ਮੈਂ ਟੀ-20 ਵਿਸ਼ਵ ਕੱਪ 'ਚ ਖੇਡਣਾ ਚਾਹੁੰਦਾ ਹਾਂ ਅਤੇ ਇਸ ਤੋਂ ਬਾਅਦ ਆਪਣੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਦੇਵਾਂਗਾ।


author

Tarsem Singh

Content Editor

Related News