ICC ਨੇ ਫਿਰ ਕੀਤੀ ਵੱਡੀ ਗ਼ਲਤੀ, ਹੁਣ ਮਲਿੰਗਾ ਦੇ ਰਿਟਾਇਰਮੈਂਟ ''ਤੇ ਦਿੱਤੇ ਗ਼ਲਤ ਅੰਕੜੇ
Saturday, Jul 27, 2019 - 03:59 PM (IST)

ਨਵੀਂ ਦਿੱਲੀ— ਸ਼੍ਰੀਲੰਕਾ ਦੇ ਧਾਕੜ ਗੇਂਦਬਾਜ਼ ਲਸਿਥ ਮਲਿੰਗਾ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸ਼੍ਰੀਲੰਕਾ ਦੀ ਟੀਮ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਖੇਡੇ ਗਏ ਆਪਣੇ ਵਨ-ਡੇ ਮੈਚ 'ਚ 91 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਇਸ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਜੇਤੂ ਵਿਦਾਈ ਦਿੱਤੀ। ਵਨ-ਡੇ ਇੰਟਰਨੈਸ਼ਨਲ 'ਚ ਮਲਿੰਗਾ ਦੇ ਯੋਗਦਾਨ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਸ਼ਲਾਘਾ ਕੀਤੀ ਹੈ ਅਤੇ ਉਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਮਲਿੰਗਾ ਦੇ ਵਨ-ਡੇ ਕਰੀਅਰ ਨਾਲ ਜੁੜੇ ਅੰਕੜਿਆਂ 'ਚ ਗਲਤੀ ਕਰ ਦਿੱਤੀ।
ਆਈ.ਸੀ.ਸੀ. ਆਪਣੀ ਇਸ ਗਲਤੀ 'ਤੇ ਟਰੋਲ ਹੋ ਗਈ। 22 ਜੁਲਾਈ ਨੂੰ ਵੀ ਆਈ.ਸੀ.ਸੀ. ਨੇ ਗਲਤੀ ਕੀਤੀ ਸੀ, ਜਦੋਂ ਉਸ ਨੇ ਟਵਿੱਟਰ 'ਤੇ ਦਿੱਗਜ ਮੁਥਈਆ ਮੁਰਲੀਧਰਨ ਦੀ ਜਗ੍ਹਾ ਦੂਜੇ ਸ਼੍ਰੀਲੰਕਾਈ ਰੰਗਨਾ ਹੇਰਾਥ ਦੀ ਤਸਵੀਰ ਸ਼ੇਅਰ ਕਰ ਦਿੱੱਤੀ ਸੀ। ਬਾਅਦ 'ਚ ਗਲਤੀ ਪਤਾ ਲੱਗਣ 'ਤੇ ਉਸ ਨੇ ਪੋਸਟ ਹਟਾ ਲਈ ਸੀ।