ਅੱਜ ਦੇ ਦਿਨ ਬਣਾਇਆ ਸੀ ਲਾਰਾ ਨੇ ਅਜਿਹਾ ਰਿਕਾਰਡ, ਬਣ ਗਏ ਚੋਟੀ ਦੇ ਬੱਲੇਬਾਜ਼

04/12/2018 6:35:02 PM

ਨਵੀਂ ਦਿੱਲੀ (ਬਿਊਰੋ)— ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬਰਾਇਨ ਲਾਰਾ ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹਨ। ਲਾਰਾ ਨੇ ਖਾਸ ਤੌਰ 'ਤੇ ਟੈਸਟ ਕ੍ਰਿਕਟ ਜੋ ਰਿਕਾਰਡ ਬਣਾਏ ਉਹ ਨਾ ਕੇਵਲ ਸ਼ਾਨਦਾਰ ਰਹੇ, ਬਲਕਿ ਵਿਵ ਰਿਚਰਡਸ, ਸਚਿਨ ਤੇਂਦੁਲਕਰ ਵਰਗੇ ਮਹਨ ਬੱਲੇਬਾਜ਼ ਵੀ ਲਾਰਾ ਦੇ ਕਾਇਲ ਰਹੇ ਹਨ। ਲਾਰਾ ਨੇ 14 ਸਾਲ ਪਹਿਲਾਂ ਅੱਜ ਦੇ ਹੀ ਦਿਨ 12 ਅਪ੍ਰੈਲ ਨੂੰ ਟੈਸਟ ਮੈਚ 'ਚ ਅਜਿਹੀ ਪਾਰੀ ਖੇਡੀ ਸੀ ਜਿਸਨੇ ਉਸ ਦਾ ਕਦ ਹੋਰ ਵੀ ਉੱਚਾ ਕਰ ਦਿੱਤਾ। ਲਾਰਾ ਨੇ ਇਸ ਪਾਰੀ ਦੇ ਨਾਲ ਹੀ ਅਜਿਹਾ ਰਿਕਾਰਡ ਕਾਇਮ ਕਰ ਦਿੱਤਾ ਜੋ ਹੁਣਤਕ ਕਿਸੇ ਵੀ ਬੱਲੇਬਾਜ਼ ਤੇਂ ਨਹੀਂ ਟੁੱਟਿਆ।

400 ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼
ਲਾਰਾ ਨੇ 2004 'ਚ ਆਪਣੇ ਘਰੇਲੂ ਮੈਦਾਨ ਏਂਟੀਗੁਆ 'ਚ ਇੰਗਲੈਂਡ ਦੇ ਖਿਲਾਫ ਹੋਏ ਟੈਸਟ ਮੈਚ ਦੌਰਾਨ 400 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਉਹ ਅੰਤਰ ਰਾਸ਼ਟਰੀ ਟੈਸਟ ਕ੍ਰਿਕਟ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਰਹੀ। ਲਾਰਾ ਨੇ ਇਨ੍ਹੀਆਂ ਦੌੜਾਂ ਤੱਕ ਪਹੁੰਚਣ ਲਈ 43 ਚੌਕੇ, 4 ਛੱੱਕਿਆਂ ਸਮੇਤ 582 ਗੇਂਦਾਂ ਦਾ ਸਾਹਮਣਾ ਕੀਤਾ।

ਡਰਾਅ 'ਤੇ ਖਤਮ ਹੋਇਆ ਮੈਚ
ਵੈਸਟਇੰਡੀਜ਼-ਇੰਗਲੈਂਡ ਵਿਚਾਲੇ ਖੇਡਿਆ ਗਿਆ ਇਹ ਟੈਸਟ ਮੈਚ ਦਾ ਨਤੀਜਾ ਡਰਾਅ ਰਿਹਾ ਸੀ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਵਿੰਡੀਜ਼ ਨੇ ਪਹਿਲੀ ਪਾਰੀ 'ਚ 751 ਦੌੜਾਂ ਬਣਾਈਆਂ। ਉਥੇ ਹੀ ਇੰਗਲੈਂਡ ਦੀ ਪਹਿਲੀ ਪਾਰੀ 282 'ਤੇ ਢੇਰ ਹੋ ਗਈ ਅਤੇ ਵਿੰਡੀਜ਼ ਨੇ ਉਨ੍ਹਾਂ ਨੂੰ ਫੋਲੋਆਨ ਦੇ ਦਿੱਤਾ। ਆਖਰਕਾਰ ਇੰਗਲੈਂਡ ਦੂਜੀ ਪਾਰੀ 'ਚ 5 ਵਿਕਟਾਂ ਗੁਆ ਕੇ 422 ਦੌੜਾਂ ਤੱਕ ਪਹੁੰਚਣ 'ਚ ਕਾਮਯਾਬ ਰਹੀ ਅਤੇ ਮੈਚ ਡਰਾਅ 'ਤੇ ਰੋਕ ਲਿਆ।

ਲਾਰਾ ਦਾ ਕ੍ਰਿਕਟ ਕਰੀਅਰ
ਬਰਾਇਨ ਲਾਰਾ ਨੇ 131 ਟੈਸਟ ਮੈਚ ਖੇਡ ਕੇ 11,953 ਦੌੜਾਂ ਬਣਾਈਆਂ ਹਨ, ਜਿਸ 'ਚ 34 ਸੈਂਕੜੇ ਅਤੇ 48 ਅਰਧ ਸੈਂਕੜੇ ਹਨ। ਉਥੇ ਹੀ ਵਨਡੇ 'ਚ ਬ੍ਰਾਇਨ ਲਾਰਾ ਨੇ 299 ਮੈਚਾਂ 'ਚ 10,405 ਦੌੜਾਂ ਬਣਾਈਆਂ, ਜਿਸ 'ਚ 19 ਸੈਂਕੜੇ ਅਰਤੇ 63 ਅਰਧ ਸੈਂਕੜੇ ਸ਼ਾਮਲ ਹਨ। ਟੈਸਟ ਕ੍ਰਿਕਟ 'ਚ ਲਾਰਾ ਦੇ ਨਾਂ 9 ਦੋਹਰੇ ਸੈਂਕੜੇ ਵੀ ਸ਼ਾਮਲ ਹਨ।


Related News