ਲਲਿਤ ਮੋਦੀ ਨੇ ਬੀ.ਸੀ.ਸੀ.ਆਈ. ''ਤੇ ਪ੍ਰਗਟਾਇਆ ਗੁੱਸਾ

12/12/2017 11:13:16 AM

ਨਵੀਂ ਦਿੱਲੀ, (ਬਿਊਰੋ)— ਆਈ.ਪੀ.ਐੱਲ. ਦੇ ਸਾਬਕਾ ਪ੍ਰਸ਼ਾਸਕ ਲਲਿਤ ਮੋਦੀ ਨੇ ਅੱਜ ਬੀ.ਸੀ.ਸੀ.ਆਈ. ਦੀ ਸਖਤ ਆਲੋਚਨਾ ਕੀਤੀ ਕਿਉਂਕਿ ਕ੍ਰਿਕਟ ਸੰਘ ਦੀ ਸਰਵਉੱਚ ਸੰਸਥਾ ਨੇ ਰਾਜਸਥਾਨ ਕ੍ਰਿਕਟ ਸੰਘ ਦੀ ਮੁਅੱਤਲੀ ਇਸ ਸ਼ਰਤ 'ਤੇ ਹਟਾਈ ਕਿ ਮੋਦੀ ਨੂੰ ਇਸ ਦੇ ਕੰਮਕਾਜ ਤੋਂ ਦੂਰ ਰਖਿਆ ਜਾਵੇਗਾ। ਆਰ.ਸੀ.ਏ. ਨੂੰ 2014 'ਚ ਮੋਦੀ ਦੇ ਸੰਘ ਦੀ ਚੋਣਾਂ ਦੇ ਜਿੱਤਣ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਵਾਹ! ਗ਼ਜ਼ਬ ਹੈ। 7 ਸਾਲਾਂ ਤੋਂ ਭਾਰਤ 'ਚ ਨਹੀਂ ਹਾਂ। ਪਰ ਬੀ.ਸੀ.ਸੀ.ਆਈ. ਅਤੇ ਆਈ.ਪੀ.ਐੱਲ. ਦੇ ਅੰਨੇ ਹੁਣ ਵੀ ਮੇਰੇ ਨਾਂ ਤੋਂ ਡਰਦੇ ਹਨ। ਭਾਰਤ 'ਚ ਜੋ ਮੇਰੀ ਦੇਨ ਹੈ ਉਸ 'ਤੇ ਜੀ ਰਹੇ ਹਨ ਜੋਕਰ। ਇਨ੍ਹਾਂ ਜੋਕਰਾਂ ਨੂੰ ਸ਼ੁੱਭਕਾਮਨਾਵਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇਕ ਦਿਨ ਵੀ ਕੰਮ ਨਹੀਂ ਕੀਤਾ ਅਤੇ ਦੂਜਿਆਂ 'ਤੇ ਹੀ ਨਿਰਭਰ ਰਹੇ।


Related News