ਲਕਸ਼ੈ ਸੇਨ ਸਾਰਲੋਰਲਕਸ ਓਪਨ ਦੇ ਫਾਈਨਲ ''ਚ ਪੁੱਜੇ
Sunday, Nov 03, 2019 - 12:38 PM (IST)

ਸਪੋਰਟਸ ਡੈਸਕ— ਭਾਰਤ ਦੇ ਲਕਸ਼ੈ ਸੇਨ ਨੇ ਸ਼ਨੀਵਾਰ ਨੂੰ ਇੱਥੇ ਅਮਵਤਨੀ ਕਿਰਨ ਜਾਰਜ ਨੂੰ 21-13,14-21,21-9 ਨਾਲ ਹਰਾ ਕੇ ਸਾਰਲੋਰਲਕਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਫਾਈਨਲ 'ਚ ਜਗ੍ਹਾ ਬਣਾਈ। ਟੂਰਨਾਮੈਂਟ 'ਚ ਅੱਠਵੇਂ ਦਰਜੇ ਸੇਨ ਨੇ ਸੈਮੀਫਾਈਨਲ ਦਾ ਇਹ ਮੁਕਾਬਲਾ 37 ਮਿੰਟ 'ਚ ਜਿੱਤਿਆ। ਵਰਲਡ 'ਚ 156ਵੀਂ ਰੈਂਕਿੰਗ ਦੇ ਜਾਰਜ ਨੇ ਇਸ ਤੋਂ ਪਹਿਲਾਂ ਇਕ ਵੀ ਗੇਮ ਨਹੀਂ ਗੁਆਈ ਸੀ। ਸੇਨ ਤੋਂ ਪਹਿਲੀ ਗੇਮ ਗੁਆਨ ਤੋਂ ਬਾਅਦ ਦੂਜੀ ਗੇਮ 'ਚ ਉਹ ਆਤਮਵਿਸ਼ਵਾਸ ਨਾਲ ਖੇਡ ਰਹੇ ਸਨ। ਪਰ ਵਰਲਡ 'ਚ 51ਵੀਂ ਰੈਂਕਿੰਗ ਦੇ ਸੇਨ ਨੇ ਤੀਜੀ ਗੇਮ 'ਚ ਚੰਗੀ ਵਾਪਸੀ ਕੀਤੀ ਅਤੇ ਇਸ ਤਰ੍ਹਾਂ ਨਾਲ ਸੀਨੀਅਰ ਸਰਕਿਟ 'ਤੇ ਆਪਣਾ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਿਆ। ਇਹ ਪੰਜਵਾਂ ਮੌਕੇ ਸੀ ਜਦੋਂ ਸੇਨ ਅਤੇ ਜਾਰਜ ਆਮਣੇ-ਸਾਹਮਣੇ ਸਨ। ਸੇਨ ਨੇ ਹੁਣ ਤੱਕ ਸਾਰਿਆਂ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ।