ਲਕਸ਼ੈ ਸੇਨ ਨੇ ਵਿਸ਼ਵ ਦੇ ਨੰਬਰ-3 ਖਿਡਾਰੀ ਦਾ ਕੀਤਾ ਸ਼ਿਕਾਰ

03/18/2022 3:13:07 AM

ਬਰਮਿੰਘਮ- ਨੌਜਵਾਨ ਸਨਸਨੀ ਲਕਸ਼ੈ ਸੇਨ ਸਾਲ ਦੇ ਸਭ ਤੋਂ ਵੱਕਾਰੀ ਬੈਡਮਿੰਟਨ ਟੂਰਨਾਮੈਂਟ ਵਿਚੋਂ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਨੰਬਰ-3 ਰੈਂਕ ਡੈੱਨਮਾਰਕ ਦੇ ਐਂਡਰਸ ਐਂਟਨਸਨ ਨੂੰ ਵੀਰਵਾਰ ਨੂੰ 21-16, 21-18 ਨਾਲ ਹਰਾ ਕੇ ਅਗਲੇ ਦੌਰ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ ਜਦਕਿ ਮਹਿਲਾ ਸਿੰਗਲਜ਼ ਵਿਚ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੂੰ ਹਾਰ ਕੇ ਬਾਹਰ ਹੋਣਾ ਪਿਆ।

PunjabKesari

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
6ਵੀਂ ਸੀਡ ਸਿੰਧੂ ਨੂੰ ਜਾਪਾਨ ਦੀ ਸਾਯਕੀ ਤਾਕਾਹਾਸ਼ੀ ਨੇ ਤਿੰਨ ਸੈੱਟਾਂ ਵਿਚ 21-19, 16-21, 21-17 ਨਾਲ ਹਰਾ ਦਿੱਤਾ ਜਦਕਿ ਸਾਇਨਾ ਨੂੰ ਇਕ ਜ਼ਬਰਦਸਤ ਤੇ ਸਖਤ ਟੱਕਰ ਵਾਲੇ ਮੁਕਾਬਲੇ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਓਕਾਨੇ ਯਾਮਾਗੁਚੀ ਨੇ 21-14, 17-21, 21-17 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। 

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
ਪਿਛਲੇ ਹਫਤੇ ਹੀ ਜਰਮਨ ਓਪਨ ਵਿਚ ਵਿਸ਼ਵ ਨੰਬਰ ਅਤੇ ਓਲੰਪਿਕ ਚੈਂਪੀਅਨ ਡੈੱਨਮਾਰਕ ਦੇ ਹੀ ਵਿਕਟਰ ਐਕਸੇਲਸਨ ਨੂੰ ਹਰਾਉਣ ਵਾਲੇ ਨੌਜਵਾਨ ਭਾਰਤੀ ਸਿਤਾਰੇ 20 ਸਾਲਾ ਲਕਸ਼ੈ ਨੇ ਹੁਣ ਇਕ ਹੋਰ ਵੱਡਾ ਸ਼ਿਕਾਰ ਕੀਤਾ। ਵਿਸ਼ਵ ਰੈਂਕਿੰਗ ਵਿਚ 11ਵੇਂ ਨੰਬਰ ਦੇ ਖਿਡਾਰੀ ਲਕਸ਼ੈ ਸੇਨ ਨੇ ਐਂਟਰਸਨ ਨੂੰ ਸਿੱਧੇ ਸੈੱਟਾਂ ਵਿਚ ਹਰਾ ਦਿੱਤਾ। ਤੇਜ਼ੀ ਨਾਲ ਉਪ ਵੱਲ ਵਧ ਰਹੇ ਲਕਸ਼ੈ ਨੇ ਆਪਣੇ ਤੋਂ ਵੱਧ ਤਜਰਬੇਕਾਰ ਡੈਨਿਸ਼ ਖਿਡਾਰੀ ਦੇ ਨਾਲ ਦੇਰ ਤੱਕ ਟੱਕਰ ਲਈ ਅਤੇ ਫੈਸਲਾਕੁੰਨ ਮੌਕਿਆਂ 'ਤੇ ਬੜ੍ਹਤ ਬਣਾਉਂਦੇ ਹੋਏ 55 ਮਿੰਟ ਵਿਚ ਜਿੱਤ ਹਾਸਲ ਕਰਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News