ਫਾਈਨਲ ''ਚ ਹਾਰੇ ਲਕਸ਼ਯ, ਚਾਂਦੀ ਦੇ ਤਮਗੇ ਨਾਲ ਕਰਨਾ ਪਿਆ ਸਬਰ

10/13/2018 1:34:30 PM

ਬਿਊਨਸ ਆਇਰਸ— ਭਾਰਤ ਦੇ ਪ੍ਰਤਿਭਾਵਾਨ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਯੁਵਾ ਓਲੰਪਿਕ ਖੇਡਾਂ ਦੇ ਫਾਈਨਲ 'ਚ ਚੀਨ ਦੇ ਲੀ ਸ਼ਿਫੇਂਗ ਤੋਂ ਸਿੱਧੇ ਗੇਮ 'ਚ ਹਾਰ ਗਏ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਮੌਜੂਦਾ ਜੂਨੀਅਰ ਏਸ਼ੀਆਈ ਚੈਂਪੀਅਨ ਸੇਨ ਨੂੰ 42 ਮਿੰਟ ਤਕ ਚਲੇ ਇਸ ਮੁਕਾਬਲੇ 'ਚ 15-21, 19-21 ਨਾਲ ਹਾਰ ਝਲਣੀ ਪਈ। ਉਸ ਨੇ ਜੁਲਾਈ 'ਚ ਏਸ਼ੀਆਈ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਸ਼ਿਫੇਂਗ ਨੂੰ ਸਿੱਧੇ ਗੇਮ 'ਚ ਹਰਾਇਆ ਸੀ ਪਰ ਚੀਨੀ ਖਿਡਾਰੀ ਨੇ ਇਸ ਦਾ ਬਦਲਾ ਚੁਕਤਾ ਕਰ ਦਿੱਤਾ ਹੈ।

ਪਹਿਲੇ ਗੇਮ 'ਚ ਸ਼ਿਫੇਂਗ ਨੇ ਸ਼ੁਰੂਆਤੀ ਬੜ੍ਹਤ ਲੈ ਕੇ ਸਕੋਰ 14-5 ਕਰ ਦਿੱਤਾ। ਸੇਨ ਨੇ ਹਾਲਾਂਕਿ ਫਰਕ 13-16 ਕਰ ਲਿਆ ਪਰ ਲੈਅ ਬਰਕਰਾਰ ਨਹੀਂ ਰਖ ਸਕੇ। ਚੀਨੀ ਖਿਡਾਰੀ ਨੇ ਲਗਾਤਾਰ ਪੰਜ ਅੰਕ ਲੈ ਕੇ ਪਹਿਲਾ ਗੇਮ ਜਿੱਤ ਲਿਆ। ਦੂਜੇ ਗੇਮ 'ਚ ਸ਼ੁਰੂ 'ਚ ਸ਼ਿਫੇਂਗ 8-7 ਨਾਲ ਅੱਗੇ ਸਨ ਪਰ ਬਾਅਦ 'ਚ ਸੇਨ ਨੇ ਫਰਕ 11-14 ਕਰ ਦਿੱਤਾ। ਚੀਨੀ ਖਿਡਾਰੀ ਨੇ ਤਿੰਨ ਅੰਕ ਦਾ ਫਰਕ ਰਖਿਆ ਅਤੇ 19-21 ਨਾਲ ਇਹ ਗੇਮ ਵੀ ਆਪਣੀ ਝੋਲੀ 'ਚ ਪਾ ਦਿੱਤਾ।  


Related News