ਲਕਸ਼ ਸੈਮੀਫਾਈਨਲ ''ਚ, ਤਮਗਾ ਕੀਤਾ ਪੱਕਾ
Saturday, Jul 21, 2018 - 09:57 AM (IST)
ਨਵੀਂ ਦਿੱਲੀ— ਛੇਵਾਂ ਦਰਜਾ ਪ੍ਰਾਪਤ ਭਾਰਤ ਦੇ ਲਕਸ਼ ਸੇਨ ਨੇ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਦੂਜਾ ਦਰਜਾ ਪ੍ਰਾਪਤ ਚੀਨ ਦੇ ਲੀ ਸ਼ਿਫੇਂਗ ਨੂੰ ਸ਼ੁੱਕਰਵਾਰ ਨੂੰ 21-14, 21-12 ਨਾਲ ਹਰਾਕੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਚਲ ਰਹੀ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਕੇ ਤਮਗਾ ਪੱਕਾ ਕਰ ਲਿਆ ਹੈ।
ਲਕਸ਼ ਦਾ ਫਾਈਨਲ 'ਚ ਜਗ੍ਹਾ ਬਣਾਉਣ ਦੇ ਲਈ ਸ਼ਨੀਵਾਰ ਨੂੰ ਚੌਥਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਈਖਸਾਨ ਲਿਓਨਾਰਡੋ ਰੂਮਬੇ ਨਾਲ ਮੁਕਾਬਲਾ ਹੋਵੇਗਾ। ਇਸ ਵਿਚਾਲੇ ਮਨਜੀਤ ਸਿੰਘ ਅਤੇ ਡਿੰਗੋ ਸਿੰਘ ਨੂੰ ਪੁਰਸ਼ ਡਬਲਜ਼ ਦੇ ਪ੍ਰੀ ਕੁਆਰਟਰ ਫਾਈਨਲ 'ਚ ਚੀਨੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
