ਲਾਹਿੜੀ ਨੇ ਫੇਡਐਕਸ ਕੱਪ ਦੇ ਤੀਜੇ ਪੜਾਅ ਲਈ ਕੀਤਾ ਕੁਆਲੀਫਾਈ

09/06/2017 11:52:50 AM

ਮੈਸਾਚੁਸੇਟਰਸ— ਫੇਡਐੈਕਸ ਕੱਪ ਪਲੇਅ ਆਫ 'ਚ ਖੇਡਣ ਵਾਲੇ ਪਹਿਲੇ ਭਾਰਤੀ ਅਨਿਰਬਾਨ ਲਾਹਿੜੀ ਅੱਜ ਖੁਸ਼ਕਿਸਮਤ ਰਹੇ ਜੱਦ ਇੱਥੇ ਡੇਲ ਟੈਕਨੋਲਾਜੀਸ ਗੋਲਫ ਟੂਰਨਾਮੈਂਟ 'ਚ ਸੰਯੁਕਤ 56ਵੇਂ ਸਥਾਨ 'ਤੇ ਰਹਿਣ ਦੇ ਬਾਵਜੂਦ ਪ੍ਰਤੀਯੋਗਿਤਾ ਦੇ ਤੀਜੇ ਪੜਾਅ ਦੇ ਲਈ ਕੁਆਲੀਫਾਈ ਕਰਨ 'ਚ ਸਫਲ ਰਹੇ।

ਅਜਿਹਾ ਲਗ ਰਿਹਾ ਸੀ ਕਿ ਫੇਡਐਕਸ ਕੱਪ 'ਚ ਲਾਹਿੜੀ ਦਾ ਸਫਰ ਪੂਰਾ ਹੋ ਗਿਆ ਹੈ ਕਿਉਂਕਿ ਚੋਟੀ ਦੇ 70 ਨੂੰ ਅਗਲੇ ਟੂਰਨਾਮੈਂਟ 'ਚ ਜਗ੍ਹਾ ਮਿਲਣੀ ਸੀ ਪਰ ਬਾਅਦ 'ਚ ਸਮੀਕਰਨ ਭਾਰਤੀ ਗੋਲਫਰ ਦੇ ਪੱਖ 'ਚ ਰਹੇ ਅਤੇ ਉਨ੍ਹਾਂ ਨੇ 70ਵੇਂ ਸਥਾਨ 'ਤੇ ਰਹਿੰਦੇ ਹੋਏ ਅਗਲੀ ਪ੍ਰਤੀਯੋਗਿਤਾ ਬੀ.ਐੱਮ.ਡਬਲਯੂ. ਚੈਂਪੀਅਨਸ਼ਿਪ 'ਚ ਜਗ੍ਹਾ ਬਣਾਈ।


Related News