ਲਾਹਿੜੀ ਦਾ ਨਿਰਾਸ਼ਾਜਨਕ ਪ੍ਰਦਰਸ਼ਨ, 50ਵੇਂ ਸਥਾਨ 'ਤੇ ਰਹੇ
Wednesday, Nov 27, 2019 - 03:49 PM (IST)

ਸਪੋਰਟ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਆਰ. ਐੱਸ. ਐੱਮ ਕਲਾਸਿਕ ਟੂਰਨਾਮੈਂਟ 'ਚ ਕੁਲ ਛੇ ਅੰਡਰ 276 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 50ਵੇਂ ਸਥਾਨ 'ਤੇ ਰਹੇ। ਪੀ. ਜੀ. ਏ. ਟੂਰ 2019 ਦੇ ਆਖਰੀ ਮੁਕਾਬਲੇ ਦੇ ਚੌਥੇ ਦੌਰ 'ਚ ਲਾਹਿੜੀ ਉਮੀਦਾਂ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਨੇ ਦੋ ਬਰਡੀ ਅਤੇ ਚਾਰ ਬੋਗੀ ਨਾਲ ਦੋ ਓਵਰ 70 ਦਾ ਸਕੋਰ ਬਣਾਇਆ। ਟਾਇਲੇਰ ਡੰਕਨ ਨੇ 19 ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ ਟਾਪ 'ਤੇ ਕਾਬਜ਼ ਵੈੱਬ ਸਿੰਪਸਨ ਨੂੰ ਪਲੇਅ ਆਫ 'ਚ ਪਛਾੜ ਕੇ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ।