ਲਾਹਿੜੀ ਨੇ ਪੀ.ਜੀ.ਏ. ਚੈਂਪੀਅਨਸ਼ਿਪ ਦੇ ਕੱਟ ''ਚ ਜਗ੍ਹਾ ਬਣਾਈ

08/12/2017 2:59:53 PM

ਚਾਰਲੋਟ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸਹੀ ਸਮੇਂ 'ਤੇ ਬੈਕ ਨਾਈਨ 'ਚੋਂ ਉਬਰਨ 'ਚ ਸਫਲ ਰਹੇ ਜਿਸ ਦੀ ਬਦੌਲਤ ਉਨ੍ਹਾਂ ਨੇ ਦੂਜੇ ਦੌਰ 'ਚ 72 ਦੇ ਕਾਰਡ ਨਾਲ 99ਵੀਂ ਪੀ.ਜੀ.ਏ. ਚੈਂਪੀਅਨਸ਼ਿਪ ਦੇ ਕੱਟ 'ਚ ਪ੍ਰਵੇਸ਼ ਕੀਤਾ।

ਲਾਹਿੜੀ ਦਾ ਕੁਲ ਸਕੋਰ 145 ਦਾ ਹੈ ਜਿਸ ਨਾਲ ਉਹ ਸੰਯੁਕਤ ਤੌਰ 'ਤੇ 46ਵੇਂ ਸਥਾਨ 'ਤੇ ਬਣੇ ਹੋਏ ਹਨ। ਹਿਦੇਕੀ ਮਾਤਸੁਯਾਮਾ (64) ਅਤੇ ਫ੍ਰਾਂਨਸੇਸਕੋ ਮੋਨੀਨਾਰੀ (64) ਨੇ ਨਵਾਂ ਕੋਰਸ ਰਿਕਾਰਡ ਬਣਾਇਆ ਹੈ। ਮਾਤਾਸੁਯਾਮਾ ਅੱਠ ਅੰਡਰ ਦੇ ਸਕੋਰ ਨਾਲ ਕੇਵਿਨ ਕਿਸਨਰ ਦੇ ਨਾਲ ਬੜ੍ਹਤ ਬਣਾਏੇ ਹਨ ਜਦਕਿ ਜੇਸਨ ਡੇ (66) 6 ਅੰਡਰ ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਰਹੇ ਹਨ।


Related News