ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
Thursday, May 19, 2022 - 04:36 PM (IST)

ਤੁਲਸਾ/ਓਕਲਹੋਮਾ (ਭਾਸ਼ਾ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੂਜੀ ਵਾਰ ਪਿਤਾ ਬਣੇ ਅਤੇ ਉਨ੍ਹਾਂ ਦੇ ਬੇਟੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ, ਜਿਸ ਨਾਲ ਉਹ 2019 ਤੋਂ ਬਾਅਦ ਆਪਣਾ ਪਹਿਲਾ ਮੇਜਰ ਟੂਰਨਾਮੈਂਟ ਖੇਡ ਪਾਉਣਗੇ। ਲਾਹਿੜੀ ਦੀ ਪਤਨੀ ਇਪਸਾ ਨੇ ਸੋਮਵਾਰ ਨੂੰ ਬੇਟੇ ਨੂੰ ਜਨਮ ਦਿੱਤਾ। ਬੱਚਾ ਜਨਮ ਦੀ ਤਾਰੀਖ਼ ਤੋਂ ਪਹਿਲਾਂ ਹੋਇਆ, ਜਿਸ ਨਾਲ ਲਾਹਿੜੀ ਨੂੰ ਵੀਰਵਾਰ ਤੋਂ ਸ਼ੁਰੂ ਹੋ ਰਹੀ ਪੀ. ਜੀ. ਏ. ਚੈਂਪੀਅਨਸ਼ਿਪ ਦੀ ਤਿਆਰੀ ਲਈ ਕਾਫ਼ੀ ਸਮਾਂ ਮਿਲ ਜਾਵੇਗਾ।
ਲਾਹਿੜੀ ਨੇ ਕਿਹਾ, 'ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਹੈ। ਮੈਂ ਮਨ ਬਣਾ ਲਿਆ ਸੀ ਕਿ ਜੇਕਰ ਅਵਿਆਨ (ਦੂਜੇ ਬੱਚੇ ਦਾ ਨਾਮ) ਦਾ ਜਨਮ ਮੰਗਲਵਾਰ ਸਵੇਰ ਤੋਂ ਬਾਅਦ ਹੋਇਆ ਤਾਂ ਮੈਂ ਮੇਜਰ ਟੂਰਨਾਮੈਂਟ ਤੋਂ ਹੱਟ ਜਾਵਾਂਗਾ।' ਉਨ੍ਹਾਂ ਕਿਹਾ,'ਅਵਿਆਨ ਦੇ ਜਨਮ ਦਾ ਸਮਾਂ ਆਉਣ ਵਾਲੇ ਐਤਵਾਰ ਦੀ ਦਿੱਤਾ ਹੋਇਆ ਸੀ ਪਰ ਉਸ ਦਾ ਜਨਮ ਪਹਿਲਾਂ ਹੋ ਗਿਆ।'