ਮੈਕਸੀਕੋ ਓਪਨ ’ਚ ਹਿੱਸਾ ਲਵੇਗਾ ਲਾਹਿੜੀ ਤੇ ਅਟਵਾਲ
Thursday, Apr 28, 2022 - 01:15 AM (IST)
ਵਾਲਾਟਰਾ (ਮੈਕਸੀਕੋ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਤੇ ਅਰਜੁਨ ਅਟਵਾਲ ਇਸ ਹਫਤੇ ਇਥੇ ਵਿਦਾਂਤ ਵਾਲਾਰਟਾ ’ਚ ਹੋਣ ਵਾਲੇ ਪਹਿਲੇ ਮੈਕਸੀਕੋ ਓਪਨ ਗੋਲਫ ਟੂਰਨਾਮੈਂਟ ’ਚ ਹਿੱਸਾ ਲਵੇਗਾ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਪ੍ਰਗਿਆਨੰਧਾ ਦੀ ਵਾਪਸੀ, ਏਰਿਕ ਨੂੰ ਹਰਾ ਕੇ ਫਿਰ ਬੜ੍ਹਤ ’ਤੇ
ਪਿਛਲੇ ਮਹੀਨੇ ‘ਪਲੇਅਰਸ ਚੈਂਪੀਅਨਸ਼ਿਪ’ ਜਿੱਤਣ ਦੇ ਬੇਹੱਦ ਨੇੜੇ ਪਹੁੰਚਣ ਵਾਲੇ ਲਾਹਿੜੀ ਨੇ ਵਿਸ਼ਵ ਰੈਂਕਿੰਗ ਦੇ ਫਿਰ ਤੋਂ ਟਾਪ-100 ’ਚ ਜਗ੍ਹਾ ਬਣਾ ਲਈ ਹੈ। ਅਟਵਾਲ ਪੀ. ਜੀ. ਏ. ਟੂਰ ’ਚ ਜਿੱਤ ਦਰਜ ਕਰਨ ਵਾਲਾ ਇਕੋ ਇਕ ਭਾਰਤੀ ਹੈ ਪਰ ਉਸ ਨੇ ਇਹ ਉਪਲੱਬਧੀ 2010 ’ਚ ਹਾਸਲ ਕੀਤੀ ਸੀ। ਅਟਵਾਲ ਨੇ ਪਿਛਲੇ ਹਫਤੇ ਜਿਊਰਿਖ ਕਲਾਸਿਕ ’ਚ ਵਾਪਸੀ ਕੀਤੀ ਸੀ। ਇਹ ਬਰਮੂਡਾ ਚੈਂਪੀਅਨਸ਼ਿਪ ਤੋਂ ਬਾਅਦ ਇਸ ਸੈਸ਼ਨ ਦੀ ਉਸ ਦੀ ਟੂਰ ਪੱਧਰ ’ਤੇ ਪਹਿਲੀ ਪ੍ਰਤੀਯੋਗਿਤਾ ਸੀ। ਅਟਵਾਲ ਉਸ ’ਚ ਕੱਟ ਤੋਂ ਖੁੰਝ ਗਿਆ ਸੀ।
ਇਹ ਖ਼ਬਰ ਪੜ੍ਹੋ-ਕੋਹਲੀ ਖਰਾਬ ਦੌਰ ’ਚ ਜਲਦ ਬਾਹਰ ਆਏਗਾ : ਬਾਂਗੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।