ਲੱਕ ਦੀ ਸੱਟ ਦੇ ਬਾਵਜੂਦ ਐਮਬਾਪੇ ਨੇ ਖੇਡਿਆ ਵਿਸ਼ਵ ਕੱਪ ਫਾਈਨਲ
Wednesday, Jul 25, 2018 - 01:34 PM (IST)

ਪੈਰਿਸ— ਫਰਾਂਸ ਦੇ ਸਟ੍ਰਾਈਕਰ ਕਾਈਲੀਆਨ ਐਮਬਾਪੇ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਲੱਕ 'ਚ ਸੱਟ ਦੇ ਬਾਵਜੂਦ ਵਿਸ਼ਵ ਕੱਪ ਸੈਮੀਫਾਈਨਲ ਅਤੇ ਫਾਈਨਲ ਖੇਡਿਆ ਸੀ। ਫਰਾਂਸ ਦੀ ਸਪੋਰਟਸ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਐਮਬਾਪੇ ਨੇ ਕਿਹਾ ਕਿ ਰੂਸ 'ਚ ਟੂਰਨਾਮੈਂਟ ਦੇ ਸੈਮੀਫਾਈਨਲ ਤੋਂ ਤਿੰਨ ਦਿਨਾਂ ਪਹਿਲਾਂ ਰੀੜ੍ਹ ਦੀ ਹੱਡੀ 'ਚ ਸੱਟ ਲਗ ਗਈ ਸੀ। ਫਰਾਂਸ ਨੇ ਕ੍ਰੋੋਏਸ਼ੀਆ ਨੂੰ 4-2 ਨਾਲ ਹਰਾ ਕੇ ਖਿਤਾਬ ਜਿੱਤਿਆ।
ਉਨ੍ਹਾਂ ਕਿਹਾ, ''ਮੈਂ ਵਿਰੋਧੀਆਂ ਨੂੰ ਇਸ ਦੀ ਭਿਣਕ ਨਹੀਂ ਲੱਗਣ ਦੇਣਾ ਚਾਹੁੰਦਾ ਸੀ ਨਹੀਂ ਤਾਂ ਉਹ ਮੇਰੇ ਲੱਕ ਨੂੰ ਨਿਸ਼ਾਨਾ ਬਣਾਉਂਦੇ।'' ਉਸ ਨੇ ਕਿਹਾ, ''ਅਸੀਂ ਫਾਈਨਲ 'ਚ ਵੀ ਇਸ ਨੂੰ ਪ੍ਰਗਟ ਨਹੀਂ ਹੋਣ ਦਿੱਤਾ।'' ਐਮਬਾਪੇ ਨੇ ਫਾਈਨਲ 'ਚ ਇਕ ਗੋਲ ਸਮੇਤ ਟੂਰਨਾਮੈਂਟ 'ਚ ਚਾਰ ਗੋਲ ਕਰਕੇ ਵਿਸ਼ਵ ਕੱਪ 'ਚ ਸਰਵਸ੍ਰੇਸ਼ਠ ਯੁਵਾ ਖਿਡਾਰੀ ਦਾ ਪੁਰਸਕਾਰ ਜਿੱਤਿਆ। ਉਹ ਪੇਲੇ ਦੇ ਬਾਅਦ ਵਿਸ਼ਵ ਕੱਪ 'ਚ ਦੋ ਜਾਂ ਵੱਧ ਗੋਲ ਕਰਨ ਵਾਲੇ ਦੂਜੇ ਸਭ ਤੋਂ ਯੁਵਾ ਖਿਡਾਰੀ ਬਣੇ।