ਐਮਬਾਪੇ ਨੇ ਚੈਂਪੀਅਨਸ ਲੀਗ ''ਚ ਤੋੜਿਆ ਮੇਸੀ ਦੀ ਰਿਕਾਰਡ

Thursday, Oct 24, 2019 - 10:06 AM (IST)

ਐਮਬਾਪੇ ਨੇ ਚੈਂਪੀਅਨਸ ਲੀਗ ''ਚ ਤੋੜਿਆ ਮੇਸੀ ਦੀ ਰਿਕਾਰਡ

ਸਪੋਰਟਸ ਡੈਸਕ— ਪੀ. ਐੱਸ. ਜੀ. ਦੇ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਨੇ ਚੈਂਪੀਅਨਸ ਲੀਗ 'ਚ ਇਕ ਖ਼ਾਸ ਉਪਲਬਧੀ ਹਾਸਲ ਕਰ ਲਈ ਹੈ। ਹੁਣ ਉਹ ਚੈਂਪੀਅਨਸ ਲੀਗ ਦੇ ਇਤਿਹਾਸ 'ਚ ਸਭ ਤੋਂ ਘੱਟ ਉਮਰ 'ਚ 15 ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਮੇਸੀ ਨੂੰ ਪਿੱਛੇ ਛੱਡ ਦਿੱਤਾ। 32 ਸਾਲਾ ਮੇਸੀ ਨੇ 21 ਸਾਲ 289 ਦਿਨ 'ਚ ਇਹ ਉਪਲਬਧੀ ਹਾਸਲ ਕੀਤੀ ਸੀ ਜਦਕਿ ਐਮਬਾਪੇ ਨੇ ਸਿਰਫ 20 ਸਾਲ 302 ਦਿਨ 'ਚ ਹੀ ਇਹ ਰਿਕਾਰਡ ਆਪਣੇ ਨਾਂ ਕੀਤਾ।

ਮੰਗਲਵਾਰ ਨੂੰ ਖੇਡੇ ਗਏ ਗਰੁੱਪ ਏ ਦੇ ਮੁਕਾਬਲੇ 'ਚ ਕਲੱਬ ਬਰੂਜ਼ 'ਤੇ 5-0 ਨਾਲ ਜਿੱਤ ਦੇ ਨਾਲ ਕਿਲੀਅਨ ਐਮਬਾਪੇ ਨੇ ਪੈਰਿਸ ਸੇਂਟ ਜਰਮੇਨ ਲਈ ਹੈਟ੍ਰਿਕ ਬਣਾਈ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਐਮਬਾਪੇ ਨੂੰ ਟੀਮ 'ਚ ਜਗ੍ਹਾ ਮਿਲੀ ਸੀ ਅਤੇ ਫਿਰ ਬਾਅਦ 'ਚ ਉਨ੍ਹਾਂ ਨੂੰ 52ਵੇਂ ਮਿੰਟ 'ਚ ਮੈਦਾਨ 'ਚ ਉਤਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਐਮਬਾਪੇ ਨੇ 61ਵੇਂ ਮਿੰਟ 'ਚ ਪਹਿਲਾ ਗੋਲ ਕੀਤਾ, 63ਵੇਂ ਮਿੰਟ 'ਚ ਗੋਲ ਲਈ ਪਾਸ ਕੀਤਾ ਅਤੇ ਫਿਰ 79ਵੇਂ ਅਤੇ 83ਵੇਂ ਮਿੰਟ 'ਚ ਗੋਲ ਦਾਗ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਗਏ।


author

Tarsem Singh

Content Editor

Related News