KXIP vs DC : ਰਵੀਚੰਦ੍ਰਨ ਅਸ਼ਵਿਨ ਨੂੰ ਲੱਗੀ ਸੱਟ, ਕੁਰਲਾਉਂਦੇ ਹੋਏ ਗਏ ਮੈਦਾਨ ਤੋਂ ਬਾਹਰ
Monday, Sep 21, 2020 - 02:22 AM (IST)
ਨਵੀਂ ਦਿੱਲੀ - ਕਿੰਗਜ਼ ਇਲੈਵਨ ਪੰਜਾਬ ਦੇ ਸਾਬਕਾ ਕਪਤਾਨ ਰਵੀਚੰਦ੍ਰਨ ਅਸ਼ਵਿਨ ਲਈ ਦਿੱਲੀ ਕੈਪੀਟਲਸ ਦਾ ਪਹਿਲਾ ਮੈਚ ਚੰਗਾ ਨਹੀਂ ਗਿਆ। ਹਾਲਾਂਕਿ ਉਨ੍ਹਾਂ ਨੇ ਆਪਣੇ ਪਹਿਲੇ ਓਵਰ ਵਿਚ 2 ਵਿਕਟਾਂ ਜ਼ਰੂਰ ਹਾਸਲ ਕੀਤੀਆਂ ਪਰ ਫੀਲਡਿੰਗ ਦੌਰਾਨ ਉਹ ਆਪਣੀ ਕੋਹਣੀ 'ਤੇ ਸੱਟ ਲਵਾ ਬੈਠੇ। ਉਨ੍ਹਾਂ ਨੂੰ ਟੀਮ ਫੀਜ਼ੀਓ ਆਪਣੇ ਨਾਲ ਮੌਦਾਨ ਤੋਂ ਬਾਹਰ ਲੈ ਗਈ। ਇਸ ਦੌਰਾਨ ਅਸ਼ਵਿਨ ਦੀ ਕੋਹਣੀ ਨੂੰ ਢੱਕਿਆ ਗਿਆ ਸੀ ਅਤੇ ਅਸ਼ਵਿਨ ਦੇ ਮੂੰਹ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕਾਫੀ ਦਰਦ ਵਿਚ ਹਨ।
ਅਸ਼ਵਿਨ ਦੀ ਸੱਟ ਨਾਲ ਹੁਣ ਉਨਾਂ ਦਾ ਆਉਣ ਵਾਲੇ ਮੈਚਾਂ ਵਿਚ ਖੇਡਣਾ ਸ਼ੱਕੀ ਹੋ ਗਿਆ ਹੈ। ਟੀਮ ਪ੍ਰਬੰਧਨ ਮੁਤਾਬਕ ਇਤਿਹਾਤ ਦੇ ਤੌਰ 'ਤੇ ਅਸ਼ਵਿਨ ਦੀ ਬਾਂਹ ਦੀ ਸਕੈਨ ਕਰਾਈ ਜਾਵੇਗੀ। ਜੇਕਰ ਮਾਮਲਾ ਜ਼ਿਆਦਾ ਵਧਿਆ ਨਾ ਹੁੰਦਾ ਤਾਂ ਵੀ ਇਤਿਯਾਤ ਦੇ ਤੌਰ 'ਤੇ ਉਨ੍ਹਾਂ ਨੂੰ ਕੁਝ ਮੈਚਾਂ ਵਿਚ ਮੌਕਾ ਨਹੀਂ ਦਿੱਤਾ ਜਾਵੇਗਾ। ਹਾਲਾਂਕਿ ਅਸ਼ਵਿਨ ਜਿਸ ਤਰੀਕੇ ਨਾਲ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਉਹ ਆਈ. ਪੀ. ਐੱਲ. ਦੇ ਸਾਰੇ ਮੈਚਾਂ ਵਿਚ ਖੇਡ ਪਾਉਣਗੇ।
ਇਸ ਤੋਂ ਪਹਿਲਾਂ ਮੈਚ ਦੌਰਾਨ ਅਸ਼ਵਿਨ ਨੇ ਪਹਿਲੇ ਹੀ ਓਵਰ ਵਿਚ ਕਰੁਣ ਨਾਇਰ ਅਤੇ ਫਿਰ ਨਿਕੋਲਸ ਪੂਰਣ ਨੇ ਵਿਕਟ ਕੱਢ ਦਿੱਤੇ ਸਨ। ਦੱਸ ਦਈਏ ਕਿ ਅਸ਼ਵਿਨ ਆਈ. ਪੀ. ਐੱਲ. ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿਚੋਂ ਇਕ ਹੈ। ਉਨ੍ਹਾਂ ਦੇ ਨਾਂ 140 ਮੈਚਾਂ ਵਿਚ 127 ਵਿਕਟ ਦਰਜ ਹੈ। ਇਸ ਦੌਰਾਨ ਉਨਾਂ ਦੀ ਇਕਾਨਮੀ 6. 78 ਤਾਂ ਔਸਤ 26.7 ਰਹੀ ਹੈ।