ਫੀਫਾ ਸਿਫਾਰਸ਼ਾਂ ਨੂੰ ਇਸ ਸਮੇਂ ਲਾਗੂ ਕਰਨਾ ਮੁਮਕਿਨ ਨਹੀਂ : AIFF

07/27/2019 10:20:05 AM

ਨਵੀਂ ਦਿੱਲੀ— ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵ ਸੰਚਾਲਨ ਅਦਾਰੇ 'ਫੀਫਾ' ਅਤੇ ਇਸ ਦੇ ਏਸ਼ੀਆਈ ਅਦਾਰੇ ਏ.ਐੱਫ.ਸੀ. ਵੱਲੋਂ ਬਣਾਈਆਂ ਗਈਆਂ ਕੁਝ ਸਿਫਾਰਸ਼ਾਂ ਨੂੰ ਅਜੇ ਲਾਗੂ ਕਰਨਾ ਸੰਭਵ ਨਹੀਂ ਹੈ ਅਤੇ ਇਨ੍ਹਾਂ 'ਤੇ ਕੰਮ ਕਰਨ ਲਈ ਸਮੇਂ ਦੀ ਜ਼ਰੂਰਤ ਹੋਵੇਗੀ। ਏ.ਆਈ.ਐੱਫ.ਐੱਫ. ਦਾ ਇਹ ਜਵਾਬ ਵੀਰਵਾਰ ਨੂੰ ਫੀਫਾ ਵੱਲੋਂ ਰਾਸ਼ਟਰੀ ਮਹਾਸੰਘ ਨਾਲ ਦੇਸ਼ 'ਚ ਮੌਜੂਦਾ ਫੁੱਟਬਾਲ ਸਥਿਤੀ 'ਤੇ ਅਪਡੇਟ ਮੰਗਣ ਦੇ ਬਾਅਦ ਆਇਆ ਹੈ ਕਿਉਂਕਿ 6 ਆਈ ਲੀਗ ਕਲੱਬਾਂ ਨੇ ਵਿਸ਼ਵ ਅਦਾਰੇ ਨੂੰ ਪੇਸ਼ਕਾਰੀ (ਪ੍ਰੈਜ਼ਨਟੇਸ਼ਨ) ਦਿੱਤੀ ਸੀ। 
PunjabKesari
6 ਆਈ ਲੀਗ ਕਲੱਬਾਂ ਨੇ ਏ.ਆਈ.ਐੱਫ.ਐੱਫ. ਦੇ ਇੰਡੀਅਨ ਸੁਪਰ ਲੀਗ ਨੂੰ ਘਰੇਲੂ ਫੁੱਟਬਾਲ ਢਾਂਚੇ 'ਚ ਚੋਟੀ ਦੇ ਪੱਧਰ ਦਾ ਟੂਰਨਾਮੈਂਟ ਬਣਾਉਣ ਦੇ ਕਦਮ ਦਾ ਵਿਰੋਧ ਕੀਤਾ ਸੀ। ਏ.ਆਈ.ਐੱਫ.ਐੱਫ. ਨੇ ਹਾਲਾਂਕਿ ਕਿਹਾ ਕਿ ਉਸ ਨੇ ਫੀਫਾ/ਏ.ਐੱਫ.ਸੀ. ਦੀਆਂ ਸਿਫਾਰਸ਼ਾਂ ਨੂੰ 'ਮਨਜ਼ੂਰ' ਕਰ ਲਿਆ ਹੈ ਅਤੇ ਉਹ ਵਿਆਪਕ ਤੌਰ 'ਤੇ ਇਨ੍ਹਾਂ ਦਾ ਵਿਰੋਧ ਕਰ ਰਿਹਾ ਹੈ। ਏ.ਆਈ.ਐੱਫ.ਐੱਫ. ਜਨਰਲ ਸਕੱਤਰ ਕੁਸ਼ਲ ਦਾਸ ਨੇ ਕਿਹਾ, ''ਫੀਫਾ/ਏ.ਐੱਫ.ਸੀ. ਵੱਲੋਂ 2018 'ਚ ਦਿੱਤੇ ਗਏ ਖਰੜੇ ਦੇ ਸਬੰਧ 'ਚ ਕੁਝ ਚੀਜ਼ਾਂ ਅਜੇ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਹੌਲੀ-ਹੌਲੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ''।


Tarsem Singh

Content Editor

Related News