ਆਪਣੀ ਇੰਸਟਾਗਰਾਮ ਪੋਸਟ ਲਈ ਕੁਲਦੀਪ ਨੇ ਮੰਗੀ ਮੁਆਫੀ, ਦੱਸਿਆ ਆਖਰ ਕੀ ਹੋਇਆ ਸੀ

02/21/2018 2:52:01 PM

ਨਵੀਂ ਦਿੱਲੀ, (ਬਿਊਰੋ)— ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਕਾਊਂਟ ਹੈਕ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਰਾਜਨੇਤਾਵਾਂ ਤੋਂ ਲੈ ਕੇ ਅਭਿਨੇਤਾਵਾਂ ਤਕ ਦੇ ਅਕਾਊਂਟ ਹੈਕ ਹੁੰਦੇ ਰਹੇ ਹਨ। ਹੁਣ ਟੀਮ ਇੰਡੀਆ ਦੇ ਸਪਿਨਰ ਕੁਲਦੀਪ ਯਾਦਵ ਇਸ ਸੈਲੀਬ੍ਰਿਟੀ ਲਿਸਟ 'ਚ ਸ਼ਾਮਲ ਹੋ ਗਏ ਹਨ। ਹੈਕਰਸ ਨੇ ਕੁਲਦੀਪ ਯਾਦਵ ਦਾ ਇੰਸਟਾਗਰਾਮ ਅਕਾਊਂਟ ਹੈਕ ਕਰ ਲਿਆ।

ਹੈਕਰਸ ਨੇ ਕੁਲਦੀਪ ਦੇ ਅਕਾਊਂਟ ਤੋਂ ਕੁਝ ਇਤਰਾਜ਼ਯੋਗ ਟਵੀਟ ਵੀ ਕੀਤੇ। ਜਿਵੇਂ ਹੀ ਯਾਦਵ ਨੂੰ ਪਤਾ ਲਗਿਆ ਉਸ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਤੋਂ ਦਿੱਤੀ। ਯਾਦਵ ਨੇ ਹੈਕਰਸ ਵੱਲੋਂ ਕੀਤੇ ਟਵੀਟ ਲਈ ਮੁਆਫੀ ਵੀ ਮੰਗੀ। ਯਾਦਵ ਨੇ ਆਪਣੇ ਟਵੀਟ 'ਚ ਲਿਖਿਆ ਕਿ ਮੈਂ ਇਸ ਅਣਚਾਹੀ ਪੋਸਟ ਲਈ ਮੁਆਫੀ ਮੰਗਦਾ ਹਾਂ ਜੋਕਿ ਕੁਝ ਦੇਰ ਪਹਿਲਾਂ ਹੀ ਮੇਰੇ ਇੰਸਟਾਗਰਾਮ ਤੋਂ ਪੋਸਟ ਕੀਤੀ ਗਈ। ਉਸ ਨੇ ਦੱੱਸਿਆ ਕਿ ਮੇਰਾ ਅਕਾਊਂਟ ਕੁਝ ਦੇਰ ਪਹਿਲਾਂ ਹੈਕ ਹੋ ਗਿਆ ਸੀ ਅਤੇ ਮੈਂ ਆਪਣਾ ਪਾਸਵਰਡ ਸੁਰੱਖਿਅਤ ਕਰਨ ਲਈ ਜ਼ਰੂਰੀ ਕਦਮ ਚੁਕਾਂਗਾ। ਇਸ ਨੂੰ ਸਮਝਣ ਲਈ ਧੰਨਵਾਦ। 

ਕੁਲਦੀਪ ਯਾਦਵ ਇਸ ਸਮੇਂ ਅਫਰੀਕਾ 'ਚ ਟੀ-20 ਸੀਰੀਜ਼ ਖੇਡਣ 'ਚ ਰੁੱਝੇ ਹਨ। ਵਿਰਾਟ ਦੀ ਲੀਡਰਸ਼ਿਪ ਵਾਲੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਸੈਂਚੂਰੀਅਨ 'ਚ ਖੇਡਿਆ ਜਾਵੇਗਾ। ਯਾਦਵ ਟੀਮ ਦਾ ਮਹਤੱਵਪੂਰਨ ਹਿੱਸਾ ਹੈ। ਪੂਰੇ ਅਫਰੀਕਾ ਦੌਰੇ 'ਤੇ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।


Related News