ਕੀ 2 ਤੋਂ 3 ਹੋਣ ਵਾਲੇ ਹਨ ਕੈਟਰੀਨਾ-ਵਿੱਕੀ? ਅਦਾਕਾਰਾ ਦੀ ਪੋਸਟ ਨੇ ਕੀਤਾ ਖੁਸ਼ਖ਼ਬਰੀ ਵੱਲ ਇਸ਼ਾਰਾ

05/18/2024 3:13:14 PM

ਮੁੰਬਈ (ਬਿਊਰੋ): ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਇੰਡਸਟਰੀ ਦੇ ਪਾਵਰ ਕਪਲਸ ਵਿੱਚੋਂ ਇੱਕ ਹਨ, ਵਿਆਹ ਤੋਂ ਪਹਿਲਾਂ ਇਸ ਜੋੜੇ ਨੇ ਆਪਣੇ ਰਿਸ਼ਤੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ। ਪਰ ਵਿਆਹ ਤੋਂ ਬਾਅਦ ਉਹ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਜਦੋਂ ਤੋਂ ਦੋਵਾਂ ਦਾ ਵਿਆਹ ਹੋਇਆ ਹੈ, ਉਦੋਂ ਤੋਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਦੀ 'ਖੁਸ਼ਖਬਰੀ' ਦੇ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

ਇਹੀ ਕਾਰਨ ਹੈ ਕਿ ਹਰ ਰੋਜ਼ ਬੀ-ਟਾਊਨ ਦੇ ਗਲਿਆਰਿਆਂ 'ਚ ਕੈਟਰੀਨਾ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਛਾਈਆਂ ਰਹਿੰਦੀਆਂ ਹਨ। ਹੁਣ ਇਕ ਵਾਰ ਫਿਰ ਉਸ ਦੇ ਪ੍ਰਸ਼ੰਸਕ ਉਸ ਦੀ ਪ੍ਰੈਗਨੈਂਸੀ ਬਾਰੇ ਦਾਅਵਾ ਕਰ ਰਹੇ ਹਨ। ਦਰਅਸਲ 16 ਮਈ ਨੂੰ ਵਿੱਕੀ ਕੌਸ਼ਲ ਦਾ ਜਨਮਦਿਨ ਸੀ। ਇਸ ਮੌਕੇ 'ਤੇ ਪਤਨੀ ਕਟਰੀਨਾ ਨੇ ਦੇਰ ਰਾਤ ਇੱਕ ਪੋਸਟ ਵੀ ਪਾਈ ਸੀ, ਜਿਸ ਦੇ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

PunjabKesari

ਦੱਸਣਯੋਗ ਹੈ ਕਿ ਕੈਟਰੀਨਾ ਨੇ ਕੈਪਸ਼ਨ ਵਿੱਚ 3 ਵ੍ਹਾਈਟ ਹਾਰਟ ਅਤੇ 3 ਕੇਕ ਪੋਸਟ ਕੀਤੇ ਹਨ, ਜਿਸ ਤੋਂ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਕੈਟਰੀਨਾ ਮਾਂ ਬਣਨ ਵਾਲੀ ਹੈ। 

PunjabKesari

ਦੱਸ ਦਈਏ ਕਿ ਇਕ ਯੂਜ਼ਰ ਨੇ ਲਿਖਿਆ, 'ਇਹ ਤਿੰਨ ਕੇਕ ਅਤੇ ਤਿੰਨ ਦਿਲ ਕਿਉਂ ਵਰਤੇ ਗਏ ਹਨ? ਅਜਿਹਾ ਲੱਗਦਾ ਹੈ ਕਿ ਉਹ ਪਰਿਵਾਰ ਦੇ ਕਿਸੇ ਤੀਜੇ ਮੈਂਬਰ ਵੱਲ ਇਸ਼ਾਰਾ ਕਰ ਰਹੀ ਹੈ। ਇਕ ਨੇ ਲਿਖਿਆ, 'ਉਹ ਯਕੀਨੀ ਤੌਰ 'ਤੇ ਗਰਭਵਤੀ ਹੈ।' ਇੱਕ ਨੇ ਪੁੱਛਿਆ, '3-3-3 ਕੀ ਕੁਨੈਕਸ਼ਨ ਹੈ?' ਅਦਾਕਾਰਾ ਕੋਲ ਫਿਲਹਾਲ ਕੋਈ ਪ੍ਰੋਜੈਕਟ ਨਹੀਂ ਹੈ ਪਰ ਵਿੱਕੀ 'ਛਾਵਾਂ' ਅਤੇ 'ਬੈਡ ਨਿਊਜ਼' 'ਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Anuradha

Content Editor

Related News