ਬਾਊਂਸਰ ਮੀਤ ਦੇ ਕਤਲ ਕਾਂਡ ''ਚ ਨਵਾਂ ਮੋੜ, ਦਵਿੰਦਰ ਬੰਬੀਹਾ ਗੈਂਗ ਨੇ ਪਾਈ ਪੋਸਟ

05/08/2024 6:56:14 PM

ਮੋਹਾਲੀ : ਖਰੜ ਵਿਚ ਕੱਲ੍ਹ ਹੋਏ ਬਾਊਂਸਰ ਮਨੀਸ਼ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਇਹ ਕਤਲ ਲੱਕੀ ਪਟਿਆਲ ਨੇ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਹੋਏ ਮੀਤ ਬਾਊਂਸਰ ਦੇ ਕਤਲ ਦਾ ਬਦਲਾ ਹੈ। ਪੋਸਟ 'ਚ ਬੰਬੀਹਾ ਗੈਂਗ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿੰਨਾ ਸਮਾਂ ਲੰਘੇਗਾ, ਦੁਸ਼ਮਣੀ ਓਨੀ ਹੀ ਵਧੇਗੀ। ਕਿਸੇ ਨੂੰ ਕਿਸੇ ਕਿਸਮ ਦੀ ਗਲਤਫਹਿਮੀ ਵਿਚ ਨਹੀਂ ਰਹਿਣਾ ਚਾਹੀਦਾ। ਜਿਹੜੇ ਰਹਿ ਗਏ ਹਨ ਉਹ ਵੀ ਤੱਕੜੇ ਹੋ ਕੇ ਰਹਿਣ। ਤੁਹਾਡੀ ਵਾਰੀ ਵੀ ਜਲਦੀ ਆਵੇਗੀ। 

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਬੱਚੇ ਦੀ ਅਸ਼ਲੀਲ ਵੀਡੀਓ, ਪੰਜਾਬ ਪੁਲਸ ਨੇ ਕੀਤੀ ਵੱਡੀ ਕਾਰਵਾਈ

ਦੱਸਣਯੋਗ ਹੈ ਕਿ 5 ਸਾਲ ਪਹਿਲਾਂ ਬਾਊਂਸਰ ਮੀਤ ਦਾ ਕਤਲ ਪੰਚਕੂਲਾ ਦੇ ਪਿੰਡ ਸਕੇਤੜੀ ਸਥਿਤ ਸ਼ਿਵ ਮੰਦਰ ਦੇ ਸਾਹਮਣੇ ਦਿਨ ਦਿਹਾੜੇ ਕੀਤਾ ਗਿਆ ਸੀ। ਦਰਅਸਲ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇਕ ਕਲੱਬ ਵਿਚ ਇਹ ਵਿਵਾਦ ਹੋਇਆ ਸੀ। ਇਸ ਵਿਚ ਕਰੂਕਸ਼ੇਤਰ ਤੋਂ ਆਏ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਉਨ੍ਹਾਂ ਦੇ ਉਥੇ ਹੰਗਾਮਾ ਕਰਨ ਤੋਂ ਬਾਅਦ ਮੌਜੂਦ ਬਾਊਂਸਰ ਗਗਨਦੀਪ ਸਿੰਘ ਨਾਲ ਉਸ ਦਾ ਵਿਵਾਦ ਹੋ ਗਿਆ ਸੀ। ਗਗਨ ਦੀ ਮਦਦ ਕਰਨ ਲਈ ਉਥੇ ਬਾਊਂਸਰ ਮੀਤ ਪਹੁੰਚਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਬਾਅਦ ਵਿਚ ਬਾਊਂਸਰ ਮੀਤ ਦਾ ਕਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਚੁੱਪ-ਚੁਪੀਤੇ ਸਸਕਾਰ ਕਰ ਰਹੀ ਸੀ ਪਤਨੀ, ਪੁਲਸ ਨੇ ਸਸਕਾਰ ਰੋਕ ਕਬਜ਼ੇ 'ਚ ਲਈ ਲਾਸ਼

ਪੁਲਸ ਸੂਤਰਾਂ ਮੁਤਾਬਕ ਇਨ੍ਹਾਂ ਦੋਵਾਂ ਗਰੁੱਪਾਂ ਅੰਦਰ ਪੁਰਾਣਾ ਵਿਵਾਦ ਹੈ। 5 ਜੁਲਾਈ 2016 ਨੂੰ ਸੈਕਟਰ 26 ਦੇ ਇਕ ਜਿਮ ਦੇ ਟ੍ਰੇਨਰ ਅਖਿਲ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ ਗਈ ਸੀ। ਉਸ ਸਮੇਂ ਪੁਲਸ ਨੇ ਗਗਨਦੀਪ ਸਿੰਘ ਵਾਸੀ ਨਯਾਗਾਂਵ, ਮਨੀਸ਼ ਕੁਮਾਰ ਉਰਫ ਮਨੀ ਵਾਸੀ ਤਿਊੜ ਅਤੇ ਗੁਰਪ੍ਰੀਤ ਸਿੰਘ ਉਰਫ ਗੋਗੀ ਖ਼ਿਲਾਫ ਮੁਕੱਦਮਾ ਦਰਜ ਕੀਤਾ ਸੀ। ਇਸ ਗੋਲੀਬਾਰੀ ਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਵਲੋਂ ਸੈਕਟਰ 26 ਦੇ ਹੀ ਇਕ ਕਲੱਬ ਦੇ ਅੰਦਰ ਗੋਲੀਬਾਰੀ ਕਰਵਾਈ ਸੀ। ਇਸ ਤੋਂ ਬਾਅਦ ਬਾਊਂਸਰ ਮੀਤ ਦਾ ਕਤਲ ਹੋ ਗਿਆ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਮੋਬਾਇਲ ਟੁੱਟਣ 'ਤੇ 10 ਸਾਲਾ ਬੱਚੇ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News