ਪਲਾਸਟਿਕ ਕੱਪ ਇਸਤੇਮਾਲ ਕਰਨ ''ਤੇ ਕੇ. ਐੱਸ. ਸੀ. ਏ. ''ਤੇ ਲੱਗਾ ਜੁਰਮਾਨਾ

01/24/2020 1:26:55 AM

ਬੈਂਗਲੁਰੂ— ਭਾਰਤ ਤੇ ਆਸਟਰੇਲੀਆ ਵਿਚਾਲੇ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਤੀਜੇ ਵਨ ਡੇ ਮੈਚ ਦੌਰਾਨ ਪਲਾਸਟਿਕ ਕੱਪਾਂ ਦਾ ਇਸਤੇਮਾਲ ਕਰਨ 'ਤੇ ਬਰਹੁਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀ. ਬੀ. ਐੱਮ. ਪੀ.) ਨੇ ਕਰਨਾਟਕ ਰਾਜ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) 'ਤੇ 50,000 ਰੁਪਏ ਦਾ ਜੁਰਮਾਨਾ ਲਾਇਆ ਹੈ। ਬਰਹੁਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀ. ਬੀ. ਐੱਮ. ਪੀ.) ਨੇ ਕੇ. ਐੱਸ. ਸੀ. ਏ. ਨੂੰ ਨੋਟਿਸ ਭੇਜ ਕੇ ਕਿਹਾ ਪਿਛਲੀ 19 ਜਨਵਰੀ ਨੂੰ ਵਨ ਡੇ ਮੈਚ ਦੇ ਦੌਰਾਨ ਬੀ. ਬੀ. ਐੱਮ. ਪੀ. ਦੇ ਡਿਪਟੀ ਹੈਲਥ ਅਫਸਰ ਨੂੰ ਪਲਾਸਿਟਕ ਦੇ ਕੱਪ, ਪਲਾਸਟਿਕ ਫਲੈਕਸ ਤੇ ਬੈਨਰ ਮਿਲੇ। ਬੀ. ਬੀ. ਐੱਮ. ਪੀ. ਸਿਹਤ ਵਿਭਾਗ ਵਲੋਂ ਪਲਾਸਟਿਕ 'ਤੇ ਪਾਬੰਦੀ ਦੇ ਬਾਵਜੂਦ ਖਾਣ ਦੇ ਸਟਾਲ 'ਤੇ ਪਲਾਸਟਿਕ ਦੀਆਂ ਚੀਜ਼ਾਂ ਮਿਲੀਆਂ ਜੋ ਇਤਰਾਜ਼ਯੋਗ ਹਨ। ਇਸ ਲਈ ਕੇ. ਐੱਸ. ਸੀ. ਏ. 'ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ।


Gurdeep Singh

Content Editor

Related News