ਆਰ. ਐੱਸ. ਐੱਸ. ਦੇ 100 ਸਾਲਾ ਸਫ਼ਰ ਨੂੰ ਲੈ ਕੇ ਜੀਰਕਪੁਰ ''ਚ ਜਨ-ਗੋਸ਼ਠੀ

Monday, Apr 27, 2026 - 08:34 PM (IST)

ਆਰ. ਐੱਸ. ਐੱਸ. ਦੇ 100 ਸਾਲਾ ਸਫ਼ਰ ਨੂੰ ਲੈ ਕੇ ਜੀਰਕਪੁਰ ''ਚ ਜਨ-ਗੋਸ਼ਠੀ

ਜੀਰਕਪੁਰ: ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ 100 ਸਾਲਾਂ ਦੇ ਗੌਰਵਸ਼ਾਲੀ ਇਤਿਹਾਸ ਦੇ ਸਬੰਧ ਵਿੱਚ ਸੰਘ ਦੀ ਜੀਰਕਪੁਰ ਇਕਾਈ ਵੱਲੋਂ ਕਿਸ਼ਨਪੁਰਾ ਦੀ ਗ੍ਰੀਨਵੈਲੀ ਟਾਵਰ ਸੁਸਾਇਟੀ ਦੇ ਕਲੱਬ ਹਾਊਸ ਵਿੱਚ ਇੱਕ ਵਿਸ਼ੇਸ਼ ਜਨ-ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸੰਘ ਦੇ ਉੱਤਰੀ ਖੇਤਰ ਦੇ ਪ੍ਰਚਾਰਕ ਪ੍ਰਮੁੱਖ ਬਨਵੀਰ ਸਿੰਘ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੰਘ ਦੀ 100 ਸਾਲਾਂ ਦੀ ਯਾਤਰਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਦੌਰਾਨ ਬਨਵੀਰ ਸਿੰਘ ਨੇ ਦੱਸਿਆ ਕਿ ਸੰਘ ਨੂੰ 1948, 1975 (ਐਮਰਜੈਂਸੀ ਸਮੇਂ) ਅਤੇ 1992 ਵਿੱਚ ਕਈ ਝੂਠੇ ਦੋਸ਼ਾਂ ਤਹਿਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ, ਪਰ ਵਿਕਟ ਹਾਲਾਤਾਂ ਦੇ ਬਾਵਜੂਦ ਅੱਜ ਸੰਘ ਪੂਰੇ ਦੇਸ਼ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਫੈਲ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਰੋਜ਼ਾਨਾ 80 ਹਜ਼ਾਰ ਸ਼ਾਖਾਵਾਂ ਅਤੇ 30 ਹਜ਼ਾਰ ਹਫ਼ਤਾਵਾਰੀ ਮਿਲਣ ਸ਼ਾਖਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਵੈਮ ਸੇਵਕਾਂ ਵੱਲੋਂ ਕਰੀਬ 72 ਸੰਸਥਾਵਾਂ ਰਾਹੀਂ ਰਾਸ਼ਟਰੀ ਪੱਧਰ 'ਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਸੰਘ ਦੇ ਸੰਸਥਾਪਕ ਡਾ. ਕੇਸ਼ਵ ਰਾਓ ਬਲੀਰਾਮ ਹੇਗੜੇਵਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 1925 ਵਿੱਚ ਹਿੰਦੂ ਸਮਾਜ ਨੂੰ ਇੱਕ ਮੰਚ 'ਤੇ ਸੰਗਠਿਤ ਕਰਨ ਦੇ ਉਦੇਸ਼ ਨਾਲ ਸੰਘ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਧਰਮ ਪਰਿਵਰਤਨ ਨੂੰ ਰੋਕਣ ਲਈ ਸੰਘ ਵੱਲੋਂ 2000 ਤੋਂ ਵੱਧ ਹੋਸਟਲ ਚਲਾਏ ਜਾ ਰਹੇ ਹਨ, ਜਿੱਥੇ ਆਦਿਵਾਸੀ ਖੇਤਰਾਂ ਦੇ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵਧਦੇ ਨਸ਼ਿਆਂ ਨੂੰ ਸਮਾਜ ਲਈ ਵੱਡਾ ਖ਼ਤਰਾ ਦੱਸਿਆ।

ਅਗਲੇ 30 ਸਾਲਾਂ ਦਾ ਟੀਚਾ 
ਸੰਘ ਦੇ ਅਗਲੇ 30 ਸਾਲਾਂ ਦੇ ਟੀਚਿਆਂ ਬਾਰੇ ਗੱਲ ਕਰਦਿਆਂ ਬਨਵੀਰ ਸਿੰਘ ਨੇ 'ਪੰਚ ਪਰਿਵਰਤਨ' 'ਤੇ ਜ਼ੋਰ ਦਿੱਤਾ, ਜਿਸ ਵਿੱਚ ਕੁਟੁੰਬ ਪ੍ਰਬੋਧਨ (ਪਰਿਵਾਰਕ ਜਾਗਰੂਕਤਾ), ਵਾਤਾਵਰਣ, ਸਮਾਜਿਕ ਸਦਭਾਵਨਾ, ਸਵੈ ਦਾ ਬੋਧ (ਸਵਦੇਸ਼ੀ) ਅਤੇ ਨਾਗਰਿਕ ਕਰਤੱਵ ਸ਼ਾਮਲ ਹਨ। ਇਸ ਮੌਕੇ ਸਮਾਜ ਸੇਵੀ ਸੰਸਥਾ 'ਸ਼ਿਆਮ ਸਹਾਰਾ ਕਨਿਕਾ ਫਾਊਂਡੇਸ਼ਨ' ਦੇ ਚੇਅਰਮੈਨ ਸੰਜੇ ਸਿੰਗਲਾ ਨੇ ਵੀ ਹਾਜ਼ਰੀਨ ਨੂੰ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News