Birthday special: 10ਵੀਂ ’ਚ 3 ਵਾਰ ਫੇਲ੍ਹ ਹੋਏ ਕਰੁਣਾਲ, ਸਰਕਾਰੀ ਨੌਕਰੀ ਦਾ ਆਫ਼ਰ ਛੱਡ ਬਣੇ ਕ੍ਰਿਕਟਰ
Wednesday, Mar 24, 2021 - 12:06 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਕਰੁਣਾਲ ਪੰਡਯਾ ਦਾ ਜਨਮ ਅੱਜ ਦੇ ਹੀ ਦਿਨ 24 ਮਾਰਚ 1991 ਨੂੰ ਹੋਇਆ ਸੀ। ਬੜੌਦਾ ਟੀਮ ਦੇ ਕਪਤਾਨ 30 ਸਾਲਾ ਕਰੁਣਾਲ ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੇ ਵੱਡੇ ਭਰਾ ਹਨ। ਜਨਮ ਦਿਨ ਦੇ ਇਕ ਦਿਨ ਪਹਿਲਾਂ ਹੀ ਕਰੁਣਾਲ ਪੰਡਯਾ ਨੂੰ ਵਨ-ਡੇ ਡੈਬਿਊ ਕਰਨ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੇ ਤੂਫ਼ਾਨੀ ਅਰਧ ਸੈਂਕੜਾ ਜੜ ਦਿੱਤਾ। ਟੀਮ ਇੰਡੀਆ ਦੇ ਆਲਰਾਊਂਡਰ ਤੇ ਮੁੰਬਈ ਇੰਡੀਅਨਸ ਦੇ ਅਹਿਮ ਖਿਡਾਰੀ ਕਰੁਣਾਲ ਪੰਡਯਾ ਦੀ ਨਿੱਜੀ ਜ਼ਿੰਦਗੀ ਬੇਹੱਦ ਦਿਲਚਸਪ ਰਹੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਮਜ਼ੇਦਾਰ ਗੱਲਾਂ...
ਕਰੁਣਾਲ ਪੰਡਯਾ ਨੇ ਕ੍ਰਿਕਬਜ਼ ਦੇ ਸ਼ੋਅ ਸਪਾਈਸੀ ਪਿੱਚ ’ਚ ਖੁਲਾਸਾ ਕੀਤਾ ਸੀ ਕਿ ਮੇਰੇ ’ਤੇ ਹਾਰਦਿਕ ਦੇ ਜ਼ਿਆਦਾ ਦੋਸਤ ਨਹੀਂ ਸਨ। ਅਸੀਂ ਸਕੂਲ ਜਾਂਦੇ ਸੀ ਤੇ ਫਿਰ ਗ੍ਰਾਊਡ ’ਚ ਜਾਂਦੇ ਸੀ। ਮੈਂ ਤਾਂ 10ਵੀਂ ’ਚ 3 ਵਾਰ ਫ਼ੇਲ੍ਹ ਹੋਇਆ, ਪਰ ਮੈਂ ਹਾਰ ਨਹੀਂ ਮੰਨੀ ਤੇ ਉਸ ਤੋਂ ਬਾਅਦ ਕਾਲਜ ਵੀ ਪਾਸ ਕੀਤਾ। ਕਿਤੇ ਨਾ ਕਿਤੇ ਮੇਰੇ ਅੰਦਰ ਡਰ ਸੀ ਕਿ ਜੇਕਰ ਕ੍ਰਿਕਟ ’ਚ ਕੁਝ ਨਹੀਂ ਹੋਇਆ ਤਾਂ ਸਿੱਖਿਆ ਜ਼ਰੂਰੀ ਹੈ। ਕੁਝ ਨਾ ਕੁਝ ਗੁਜ਼ਾਰਾ ਕਰ ਹੀ ਲਵਾਂਗੇ।
ਇਹ ਵੀ ਪੜ੍ਹੋ : IPL 2021: ਜਲਦ ਸ਼ੁਰੂ ਹੋਵੇਗਾ RCB ਦਾ ਟ੍ਰੇਨਿੰਗ ਕੈਂਪ, ਮਾਈਕ ਹੇਸਨ ਨੇ ਦਿੱਤੀ ਜਾਣਕਾਰੀ
ਕਰੁਣਾਲ ਤੇ ਹਾਰਿਦਕ ਪੰਡਯਾ ਨੇ ਫ਼ਰਸ਼ ਤੋਂ ਅਰਸ਼ ਤਕ ਦਾ ਸਫ਼ਰ ਕਾਫ਼ੀ ਮਿਹਨਤ ਕਰਨ ਦੇ ਬਾਅਦ ਤੈਅ ਕੀਤਾ ਹੈ। ਇਕ ਖ਼ਾਸ ਇੰਟਰਵਿਊ ’ਚ ਕਰੁਣਾਲ ਪੰਡਯਾ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਕ੍ਰਿਕਟ ’ਚ ਸੰਘਰਸ਼ ਦੌਰਾਨ ਸਰਕਾਰੀ ਨੌਕਰੀ ਦਾ ਆਫ਼ਰ ਵੀ ਮਿਲਿਆ ਸੀ ਪਰ ਕ੍ਰਿਕਟ ਪ੍ਰਤੀ ਉਨ੍ਹਾਂ ਨੇ ਆਪਣੇ ਸਮਰਪਣ ਕਾਰਨ ਸਰਕਾਰੀ ਨੌਕਰੀ ਸਵੀਕਾਰ ਨਹੀਂ ਕੀਤੀ ਸੀ ਤੇ ਅੱਜ ਇਸੇ ਵਜ੍ਹਾ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।
ਇਹ ਵੀ ਪੜ੍ਹੋ : ਵਿਰਾਟ ਨੇ ਘਰੇਲੂ ਧਰਤੀ 'ਤੇ ਹਾਸਲ ਕੀਤੀ ਇਹ ਉਪਲੱਬਧੀ, ਪੋਂਟਿੰਗ ਨੂੰ ਛੱਡਿਆ ਪਿੱਛੇ
ਕਰੁਣਾਲ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੀ ਸਫਲਤਾ ’ਚ ਉਨ੍ਹਾਂ ਦੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਿਰਫ਼ 6 ਸਾਲ ਦੀ ਉਮਰ ’ਚ ਮੇਰੇ ਪਿਤਾ ਨੇ ਮੇਰੇ ਕ੍ਰਿਕਟ ਪ੍ਰਤੀ ਹੁਨਰ ਨੂੰ ਪਛਾਣਿਆ ਤੇ ਮੇਰਾ ਕ੍ਰਿਕਟ ਖੇਡਣ ਦਾ ਸਮਰਥਨ ਕੀਤਾ।
ਜ਼ਿਕਰਯੋਗ ਹੈ ਕਿ ਕਰੁਣਾਲ ਪੰਡਯਾ ਨੇ ਆਪਣੇ ਡੈਬਿਊ ਵਨ-ਡੇ ’ਚ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਨੇ 26 ਗੇਂਦ ’ਤੇ ਅਰਧ ਸੈਂਕੜਾ ਪੂਰਾ ਕੀਤਾ। ਇਹ ਬਤੌਰ ਭਾਰਤੀ ਬੱਲੇਬਾਜ਼ ਡੈਬਿਊ ਮੈਚ ’ਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਪੰਡਯਾ ਨੇ ਪਾਰੀ ’ਚ 31 ਦੌੜਾਂ ਦਾ ਸਾਹਮਣਾ ਕੀਤਾ ਤੇ 7 ਚੌਕੇ ਤੇ 2 ਛੱਕੇ ਲਾਏ। ਇਹ ਪਾਰੀ ਉਨ੍ਹਾਂ ਨੇ ਆਪਣੇ ਸਵਰਗਵਾਸੀ ਪਿਤਾ ਹਿਮਾਂਸ਼ੂ ਪੰਡਯਾ ਨੂੰ ਸਮਰਪਿਤ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।