ਕ੍ਰੇਮਲਿਨ ਕੱਪ : ਸਕਾਰੀ ਤੇ ਹਾਲੇਪ ਅਗਲੇ ਦੌਰ ''ਚ, ਰੂਬਲੇਵ ਬਾਹਰ
Friday, Oct 22, 2021 - 11:42 AM (IST)
ਮਾਸਕੋ- ਮਾਰੀਆ ਸਕਾਰੀ ਨੇ ਅੰਨਾ ਕਾਲਿਨਸਕਾਇਆ ਦੇ ਦੂਜੇ ਸੈੱਟ ਤੋਂ ਹਟ ਜਾਣ ਕਾਰਨ ਕ੍ਰੇਮਲਿਨ ਕੱਪ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰਨ ਦੇ ਨਾਲ ਹੀ ਪਹਿਲੀ ਵਾਰ ਡਬਲਯੂ. ਟੀ. ਏ. ਫ਼ਾਈਨਲਸ 'ਚ ਜਗ੍ਹਾ ਬਣਾਈ। ਸਕਾਰੀ ਉਦੋਂ 6-2, 1-0 ਨਾਲ ਅੱਗੇ ਚਲ ਰਹੀ ਸੀ ਜਦੋਂ ਕਾਲੀਸਨਕਾਇਆ ਨੇ ਖ਼ਰਾਬ ਸਿਹਤ ਹੋਣ ਕਾਰਨ ਮੈਚ ਤੋਂ ਹਟਣ ਦਾ ਫ਼ੈਸਲਾ ਕੀਤਾ। ਇਸ ਨਾਲ ਸਕਾਰੀ ਸੈਸ਼ਨ ਦੇ ਆਖ਼ਰੀ ਟੂਰਨਾਮੈਂਟ ਡਬਲਯੂ. ਟੀ. ਏ. ਫ਼ਾਈਨਲਸ 'ਚ ਜਗ੍ਹਾ ਬਣਾਉਣ ਵਾਲੀ ਪਹਿਲੀ ਯੂਨਾਨੀ ਖਿਡਾਰੀ ਬਣ ਗਈ ਹੈ।
ਡਬਲਯੂ. ਟੀ. ਏ. ਫਾਈਨਲਸ 'ਚ ਚੋਟੀ ਦੀਆਂ ਅੱਠ ਖਿਡਾਰਨਾਂ ਹਿੱਸਾ ਲੈਂਦੀਆਂ ਹਨ। ਸਾਬਕਾ ਚੈਂਪੀਅਨ ਸਿਮੋਨਾ ਹਾਲੇਪ ਵੀ ਸਥਾਨਕ ਖਿਡਾਰੀ ਵੇਰੋਨਿਕਾ ਕੁਦੇਰਮੇਤੋਵਾ ਨੂੰ 6-1, 7-6 (4) ਨਾਲ ਹਰਾ ਕੇ ਅੱਗੇ ਵਧਣ 'ਚ ਸਫਲ ਰਹੀ। ਐਨੇਟ ਕੇਂਟਾਵੀਟ ਨੇ ਇਕ ਹੋਰ ਮੈਚ 'ਚ ਆਂਦ੍ਰੀਆ ਪੇਟਕੋਵਿਚ ਨੂੰ 6-1, 6-4 ਨਾਲ ਹਰਾਇਆ।
ਪੁਰਸ਼ਾਂ ਦੇ ਵਰਗ 'ਚ ਐਡ੍ਰੀਅਨ ਮੈਨਾਰਿਨੋ ਨੇ ਇਕ ਮੈਚ ਪੁਆਇੰਟ ਬਚਾ ਕੇ ਰੂਸ ਦੇ ਮੌਜੂਦਾ ਚੈਂਪੀਅਨ ਆਂਦਰਿਆ ਰੂਬਵੇਲ ਨੂੰ 5-7, 7-6 (4), 6-3 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਅਸਲਾਨ ਕਰਾਤਸੇਵ ਨੇ ਇਗੋਰ ਗੇਰਸਿਮੋਵ ਨੂੰ 6-4, 6-3 ਨਾਲ ਹਰਾਇਆ। ਕੁਆਰਟਰ ਫ਼ਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਜਾਈਲਸ ਸਿਮੋਨਾ ਨਾਲ ਹੋਵੇਗਾ ਜਿਨ੍ਹਾਂ ਨੇ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ ਨੂੰ 6-3, -2 ਨਾਲ ਹਰਾਇਆ।