ਕੋਠਾਰੀ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ ''ਚ

10/28/2017 11:02:29 AM

ਲੀਡਸ, (ਬਿਊਰੋ)— ਭਾਰਤ ਦੇ ਬਿਲੀਅਰਡਸ ਸੌਰਵ ਕੋਠਾਰੀ ਨੇ ਸ਼ੁੱਕਰਵਾਰ ਨੂੰ ਨਾਰਦਨ ਸਨੂਕਰ ਸੈਂਟਰ 'ਚ ਹਮਵਤਨ ਸਿਧਾਰਥ ਪਾਰਿਖ ਨੂੰ 7-5 ਨਾਲ ਹਰਾ ਕੇ 2017 ਲਾਈਟ ਟਾਸਕ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। 
ਇਕ ਹੋਰ ਸੈਮੀਫਾਈਨਲ ਦੋ ਸਾਲ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ 'ਚ ਇੰਗਲੈਂਡ ਦੇ ਡੇਵ ਕਾਸੀਅਰ ਅਤੇ ਭਾਰਤ ਦੇ ਰੁਪੇਸ਼ ਸ਼ਾਹ ਦੇ ਵਿਚਾਲੇ ਖੇਡਿਆ ਗਿਆ। ਇਸ 'ਚ ਕਾਸੀਅਰ ਨੇ ਸ਼ਾਹ ਨੂੰ 7-4 ਨਾਲ ਹਰਾਇਆ। ਕੋਠਾਰੀ ਪਹਿਲੀ ਵਾਰ ਵਿਸ਼ਵ ਲਿਮਟਿਡ ਵੱਲੋਂ ਆਯੋਜਿਤ ਮੁਕਾਬਲੇ ਦੇ ਫਾਈਨਲ 'ਚ ਪਹੁੰਚੇ ਹਨ।


Related News