ਕੋਰੀਆ ਸੀਰੀਜ਼ ''ਚ ਜਿੱਤ ਮਹਿਲਾ ਸੀਰੀਜ਼ ਫਾਈਨਲਜ਼ ਦੀਆਂ ਤਿਆਰੀਆਂ ਲਈ ਮਹੱਤਵਪੂਰਨ

05/26/2019 2:04:04 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸੋਰਡ ਮਾਰਿਨ ਨੇ ਐਤਵਾਰ ਨੂੰ ਕਿਹਾ ਕਿ ਦੱਖਣ ਕੋਰੀਆ 'ਚ ਹਾਲ 'ਚ ਖ਼ਤਮ ਹੋਈ ਸੀਰੀਜ਼ 'ਚ ਜਿੱਤ ਅਗਲੀ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਜ਼ ਦੀ ਨਜ਼ਰ ਤੋਂ ਕਾਫ਼ੀ ਮਹੱਤਵਪੂਰਨ ਹੈ। ਇਹ ਟੂਰਨਾਮੈਂਟ 15 ਜੂਨ ਤੋਂ ਜਾਪਾਨ ਦੇ ਹਿਰੋਸ਼ਿਮਾ 'ਚ ਹੋਵੇਗਾ। ਕੋਰੀਆ ਦੇ ਖਿਲਾਫ ਭਾਰਤ ਨੇ ਪਹਿਲਾਂ ਦੋ ਮੈਚ ਜਿੱਤੇ ਪਰ ਤੀਜਾ ਮੈਚ ਉਹ ਹਾਰ ਗਿਆ ਸੀ। ਮਾਰਿਨ ਨੇ ਕਿਹਾ, ''ਅਸੀਂ ਇਸ ਤਰ੍ਹਾਂ ਤੋਂ ਸੀਰੀਜ਼ ਦਾ ਅੰਤ ਨਹੀਂ ਕਰਨਾ ਚਾਹੁੰਦੇ ਸੀ ਪਰ ਇਸ ਦੌਰ 'ਚ ਇਹ ਅਨੁਭਵ ਕਾਫ਼ੀ ਮਹੱਤਵਪੂਰਨ ਹੈ।PunjabKesari

ਉਨ੍ਹਾਂ ਨੇ ਕਿਹਾ, ''ਅਸੀਂ ਤਿੰਨ 'ਚੋਂ ਦੋ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਤੇ ਆਪਣੀ ਰਣਨੀਤੀਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ। ਇਹ ਦੋ ਜਿੱਤ ਹੌਂਸਲਾ ਵਧਾਉਣ ਵਾਲੀ ਰਹੀਆਂ ਪਰ ਸਾਨੂੰ ਇਨਾਂ ਦੋ ਜਿੱਤ ਨੂੰ ਭੁਲਾ ਕੇ ਆਖਰੀ ਮੈਚ ਦੇ ਬਾਰੇ 'ਚ ਸੋਚਣਾ ਹੋਵੇਗਾ ਜਿਸ 'ਚ ਅਸੀਂ ਰਣਨੀਤੀ ਦੇ ਅਨੁਸਾਰ ਨਹੀਂ ਚੱਲ ਪਾਏ। ਸਾਨੂੰ ਹੁਣ ਓਲੰਪਿਕ ਕੁਵਾਲੀਫਾਈ ਮੁਕਾਬਲਿਆਂ ਤੋਂ ਪਹਿਲਾਂ ਇਸ ਉਪਰ ਧਿਆਨ ਦੇਣਾ ਹੋਵੇਗਾ ਕਿ ਅਸੀਂ ਕਿਵੇਂ ਸੁਧਾਰ ਕਰ ਸਕਦੇ ਹਾਂ।PunjabKesari


Related News