ਕੋਂਟਾ 36 ਸਾਲ ਬਾਅਦ ਫ੍ਰੈਂਚ ਓਪਨ ਦੇ ਸੈਮੀਫਾਈਨਲ ''ਚ ਪਹੁੰਚਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਬਣੀ

06/04/2019 9:22:06 PM

ਪੈਰਿਸ— ਯੋਹਾਨਾ ਕੋਂਟਾ ਨੇ ਮੰਗਲਵਾਰ ਇਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਅਮਰੀਕਾ ਦੀ ਸਲੋਨੇ ਸਟੀਫਨਸ ਨੂੰ ਹਰਾ ਕੇ ਪਿਛਲੇ 36 ਸਾਲਾਂ ਵਿਚ ਫ੍ਰੈਂਚ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਬਣ ਗਈ।

PunjabKesari
ਟੂਰਨਾਮੈਂਟ ਵਿਚ 26ਵਾਂ ਦਰਜਾ ਪ੍ਰਾਪਤ ਕੋਂਟਾ ਨੇ ਪਿਛਲੇ ਸਾਲ ਦੀ ਉਪ-ਜੇਤੂ ਨੂੰ 6-1, 6-4 ਨਾਲ ਹਰਾਇਆ। ਸੈਮੀਫਾਈਨਲ ਵਿਚ ਉਸ ਦਾ ਸਾਹਮਣਾ ਚੈੱਕ ਗਣਰਾਜ ਦੀ ਨੌਜਵਾਨ ਖਿਡਾਰਨ ਮਾਰਕਟਾ ਵੋਨਡ੍ਰੋਯੂਸੋਵਾ ਜਾਂ ਕ੍ਰੋਏਸ਼ੀਆ ਦੀ ਪੇਤ੍ਰਾ ਮਾਰਟਿਚ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਦੀ ਜੇਤੂ ਨਾਲ ਹੋਵੇਗਾ। ਕੋਂਟਾ ਤੋਂ ਪਹਿਲਾਂ ਜੋ ਡੂਰੇ 1983 ਵਿਚ ਫ੍ਰੈਂਚ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਆਖਰੀ ਬ੍ਰਿਟਿਸ਼ ਮਹਿਲਾ ਖਿਡਾਰੀ ਸੀ। ਕੋਂਟਾ ਦੀ ਇਹ ਉਪਲੱਬਧੀ ਹੋਰ ਵੀ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ ਉਹ ਟੂਰਨਾਮੈਂਟ ਵਿਚ ਚਾਰ ਵਾਰ ਹਿੱਸਾ ਲੈ ਚੁੱਕੀ ਹੈ ਪਰ ਇਕ ਵੀ ਮੈਚ ਜਿੱਤਣ 'ਚ ਅਸਫਲ ਰਹੀ ਸੀ। 


Gurdeep Singh

Content Editor

Related News