ਫਿਡੇ ਵਿਸ਼ਵ ਸ਼ਤਰੰਜ ਰੈਂਕਿੰਗ : ਕੋਨੇਰੂ ਹੰਪੀ ਤੀਜੇ ਸਥਾਨ ''ਤੇ ਬਰਕਰਾਰ

01/03/2020 2:42:02 AM

ਨਵੀਂ ਦਿੱਲੀ (ਨਿਕਲੇਸ਼ ਜੈਨ)— ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਬਣੀ ਭਾਰਤ ਦੀ ਕੋਨੇਰੂ ਹੰਪੀ ਨੇ 2580 ਅੰਕਾਂ ਨਾਲ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ ਜਦਕਿ ਪੁਰਸ਼ ਖਿਡਾਰੀਆਂ ਵਿਚ 50 ਸਾਲਾ ਵਿਸ਼ਵਨਾਥਨ ਆਨੰਦ 2758 ਰੇਟਿੰਗ ਅੰਕਾਂ ਨਾਲ 12ਵੇਂ ਸਥਾਨ ਦੇ ਨਾਲ ਭਾਰਤ ਦਾ ਚੋਟੀ ਰੈਂਕ ਖਿਡਾਰੀ ਬਣਿਆ ਹੋਇਆ ਹੈ। ਪੁਰਸ਼ ਰੈਂਕਿੰਗ ਵਿਚ ਤਿੰਨੇ ਫਾਰਮੈੱਟ ਵਿਚ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 2872 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ 'ਤੇ , ਅਮਰੀਕਾ ਦਾ ਫਾਬਿਆਨੋ ਕਾਰੂਆਨਾ 2822 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਅਤੇ ਚੀਨ ਦਾ ਨੌਜਵਾਨ ਖਿਡਾਰੀ ਡਿੰਗ ਲੀਰੇਨ 2805 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਮਹਿਲਾ ਵਰਗ ਵਿਚ ਚੀਨ ਦੀ ਹੂ ਈਫਾਨ (2664) ਤੇ ਜੂ ਵੇਂਜੂਨ 2584 ਅੰਕਾਂ ਨਾਲ ਪਹਿਲੇ ਅਤੇ ਦੂਜੇ ਸਥਾਨ 'ਤੇ ਬਰਕਰਾਰ ਹਨ।


Gurdeep Singh

Content Editor

Related News