ਕੋਲਕਾਤਾ ਨੇ 11 ਸਾਲ ਬਾਅਦ ਸੁਪਰ ਓਵਰ ''ਚ ਬਣਾਇਆ ਵੱਡਾ ਰਿਕਾਰਡ
Sunday, Oct 18, 2020 - 10:12 PM (IST)
ਦੁਬਈ- ਕੋਲਕਾਤਾ ਨਾਈਟ ਰਾਈਡਰਜ਼ ਨੇ ਹੈਦਰਾਬਾਦ ਨੂੰ ਰੋਮਾਂਚਕ ਮੁਕਾਬਲੇ 'ਚ ਸੁਪਰ ਓਵਰ 'ਚ ਹਰਾ ਦਿੱਤਾ। ਸੁਪਰ ਓਵਰ 'ਚ ਪਹਿਲਾਂ ਬੱਲੇਬਾਜ਼ੀ ਦੇ ਲਈ ਆਈ ਹੈਦਰਾਬਾਦ ਦੀ ਟੀਮ ਨੂੰ ਕੋਲਕਾਤਾ ਦੇ ਤੇਜ਼ ਗੇਂਦਬਾਜ਼ ਫਰਗਿਊਸਨ ਨੇ ਸਿਰਫ 2 ਦੌੜਾਂ ਹੀ ਬਣਾਉਣ ਦਿੱਤੀਆਂ ਅਤੇ 2 ਵਿਕਟਾਂ ਹਾਸਲ ਕੀਤੀਆਂ। ਸੁਪਰ ਓਵਰ 'ਚ ਮਿਲੇ 3 ਦੌੜਾਂ ਦੇ ਆਸਾਨ ਟੀਚੇ ਨੂੰ ਕਪਤਾਨ ਮੋਰਗਨ ਅਤੇ ਦਿਨੇਸ਼ ਕਾਰਤਿਕ ਨੇ ਹਾਸਲ ਕਰ ਲਿਆ ਤੇ ਮੈਚ ਜਿੱਤ ਲਿਆ। ਇਸ ਦੇ ਨਾਲ ਹੀ ਕੇ. ਕੇ. ਆਰ. ਟੀਮ ਨੇ ਸੁਪਰ ਓਵਰ 'ਚ ਲਗਾਤਾਰ ਹਾਰ ਦੇ ਸਿਲਸਿਲੇ ਨੂੰ ਤੋੜ ਦਿੱਤਾ।
ਆਈ. ਪੀ. ਐੱਲ. ਇਤਿਹਾਸ 'ਚ ਕੇ. ਕੇ. ਆਰ. ਟੀਮ ਨੇ ਹੁਣ ਵੀ ਸੁਪਰ ਓਵਰ ਮੈਚ ਨਹੀਂ ਜਿੱਤਿਆ ਹੈ। ਜਦੋ ਵੀ ਕੇ. ਕੇ. ਆਰ. ਦਾ ਮੈਚ ਸੁਪਰ ਓਵਰ 'ਚ ਪਹੁੰਚਦਾ ਹੈ ਤਾਂ ਉਸ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਕੇ. ਕੇ. ਆਰ. ਟੀਮ ਨੂੰ ਇਹ ਸੁਪਰ ਓਵਰ ਦੀ ਜਿੱਤ 11 ਸਾਲ ਬਾਅਦ ਮਿਲੀ ਹੈ। ਇਹ ਜਿੱਤ ਉਸ ਨੂੰ ਨਵੇਂ ਕਪਤਾਨ ਇਯੋਨ ਮੋਰਗਨ ਦੇ ਕਪਤਾਨ ਬਣਨ ਤੋਂ ਬਾਅਦ ਨਸੀਬ ਹੋਈ ਹੈ। ਦੇਖੋ ਅੰਕੜੇ-
ਕੇ. ਕੇ. ਆਰ. ਦਾ ਸੁਪਰ ਓਵਰ 'ਚ ਪ੍ਰਦਰਸ਼ਨ
ਹਾਰ ਬਨਾਮ ਆਰ. ਆਰ. (2009)
ਹਾਰ ਬਨਾਮ ਆਰ. ਆਰ. (2014)
ਜਿੱਤ ਬਨਾਮ ਹੈਰਦਾਬਾਦ (ਅੱਜ)
ਕੋਲਕਾਤਾ ਦੇ ਲਈ ਸੁਪਰ ਓਵਰ 'ਚ ਗੇਂਦਬਾਜ਼ੀ ਕਰਨ ਆਏ ਲਾਕੀ ਫਰਗਿਊਸਨ ਨੇ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੂੰ ਦੌੜਾਂ ਬਣਾਉਣ ਨਹੀਂ ਦਿੱਤੀਆਂ ਅਤੇ ਉਸ ਨੂੰ ਜ਼ੀਰੋ 'ਤੇ ਬੋਲਡ ਕੀਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸਮਦ ਨੇ 2 ਦੌੜਾਂ ਬਣਾਈਆਂ ਅਤੇ ਉਸ ਨੂੰ ਵੀ ਫਰਗਿਊਸਨ ਨੇ ਆਊਟ ਕਰ ਦਿੱਤਾ।
ਆਈ. ਪੀ. ਐੱਲ. 2020 'ਚ ਸੁਪਰ ਓਵਰ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮਾਂ ਵਲੋਂ ਸਕੋਰ
ਪੰਜਾਬ 2/2 ਬਨਾਮ ਰਬਾਡਾ
ਮੁੰਬਈ 7/1 ਬਨਾਮ ਸੈਨੀ
ਹੈਦਰਾਬਾਦ 2/2 ਬਨਾਮ ਫਰਗਿਊਸਨ