IPL 2020 KKR vs CSK : ਕੋਲਕਾਤਾ ਨੇ ਚੇਨਈ ਨੂੰ 10 ਦੌੜਾਂ ਨਾਲ ਹਰਾਇਆ
Wednesday, Oct 07, 2020 - 11:37 PM (IST)
ਆਬੂ ਧਾਬੀ- ਸਲਾਮੀ ਬੱਲੇਬਾਜ਼ ਰਾਹੁਲ ਤ੍ਰਿਪਾਠੀ ਦੇ ਸ਼ਾਨਦਾਰ ਅਰਧ-ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾਇਆ।
ਨਾਈਟ ਰਾਈਡਰਜ਼ ਦੀਆਂ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰ ਕਿੰਗਜ਼ ਦੀ ਟੀਮ ਸ਼ੇਨ ਵਾਟਸਨ (50) ਦੇ ਅਰਧ-ਸੈਂਕੜੇ ਅਤੇ ਅੰਬਾਤੀ ਰਾਇਡੂ (30) ਦੇ ਨਾਲ ਦੂਜੀ ਵਿਕਟ ਦੀਆਂ ਉਸ ਦੀਆਂ 69 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 5 ਵਿਕਟਾਂ 'ਤੇ 157 ਦੌੜਾਂ ਹੀ ਬਣਾ ਸਕੀ। ਸੁਪਰ ਕਿੰਗਜ਼ ਦੀ ਟੀਮ ਇਕ ਸਮੇਂ 10 ਓਵਰ 'ਚ 1 ਵਿਕਟ 'ਤੇ 90 ਦੌੜਾਂ ਬਣਾ ਕੇ ਬੇਹਦ ਮਜ਼ਬੂਤ ਸਥਿਤੀ 'ਚ ਸੀ ਪਰ ਸੁਨੀਲ ਨਾਰਾਇਣ (31 ਦੌੜਾਂ 'ਤੇ 1 ਵਿਕਟ), ਵਰੁਣ ਚੱਕਰਵਰਤੀ (28 ਦੌੜਾਂ 'ਤੇ 1 ਵਿਕਟ) ਅਤੇ ਆਂਦਰੇ ਰਸੇਲ (18 ਦੌੜਾਂ 'ਤੇ 1 ਵਿਕਟ) ਨੇ ਆਖਰੀ 10 ਓਵਰਾਂ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਨਾਈਟ ਰਾਈਡਰਜ਼ ਨੂੰ ਜ਼ੋਰਦਾਰ ਵਾਪਸੀ ਅਤੇ ਜਿੱਤ ਦੁਆਈ।
ਨਾਈਟ ਰਾਈਡਰਜ਼ ਦੀ ਟੀਮ ਤ੍ਰਿਪਾਠੀ ਦੇ ਸ਼ਾਨਦਾਰ ਅਰਧ-ਸੈਂਕੜੇ ਦੇ ਬਾਵਜੂਦ 167 ਦੌੜਾਂ 'ਤੇ ਢੇਰ ਹੋ ਗਈ। ਤ੍ਰਿਪਾਠੀ ਨੇ 51 ਗੇਂਦਾਂ ਦੀ ਆਪਣੀ ਪਾਰੀ ਵਿਚ 8 ਚੌਕੇ ਅਤੇ 3 ਛੱਕੇ ਜੜੇ। ਉਸ ਤੋਂ ਇਲਾਵਾ ਨਾਈਟ ਰਾਈਡਰਜ਼ ਦਾ ਕੋਈ ਬੱਲੇਬਾਜ਼ 20 ਦੌੜਾਂ ਦੇ ਅੰਕੜੇ ਨੂੰ ਛੂਹ ਵੀ ਨਾ ਸਕਿਆ। ਨਾਈਟ ਰਾਈਡਰਜ਼ ਦੀ ਟੀਮ ਆਖਰੀ 10 ਓਵਰਾਂ 'ਚ 74 ਦੌੜਾਂ ਹੀ ਜੌੜ ਸਕੀ। ਨਾਈਟ ਰਾਈਡਰਜ਼ ਦੀ 5 ਮੈਚਾਂ ਵਿਚ ਇਹ ਤੀਜੀ ਜਿੱਤ ਹੈ। ਟੀਮ 6 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਸੁਪਰ ਕਿੰਗਜ਼ ਦੇ 6 ਮੈਚਾਂ 'ਚ ਚੌਥੀ ਹਾਰ ਤੋਂ ਬਾਅਦ 4 ਅੰਕ ਹਨ।
ਟੀਮਾਂ ਇਸ ਤਰ੍ਹਾਂ ਹਨ-
ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ (ਕਪਤਾਨ), ਇਯੋਨ ਮੋਰਗਨ, ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।
ਚੇਨਈ ਸੁਪਰ ਕਿੰਗਜ਼- ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।