RR vs KKR : ਰਾਜਸਥਾਨ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ

Saturday, Apr 24, 2021 - 07:08 PM (IST)

RR vs KKR :  ਰਾਜਸਥਾਨ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 2021 ਸੀਜ਼ਨ ਦੇ 18ਵੇਂ ਮੈਚ ’ਚ ਅੱਜ ਰਾਜਸਥਾਨ ਰਾਇਲਜ਼ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੋ ਵਾਰ ਆਈ. ਪੀ. ਐੱਲ. ਚੈਂਪੀਅਨ ਰਹਿ ਚੁੱਕੀ ਹੈ। ਜਦਕਿ, ਰਾਜਸਥਾਨ ਰਾਇਲਜ਼ ਦੀ ਟੀਮ ਪਹਿਲੇ ਸੀਜ਼ਨ ਦੀ ਚੈਂਪੀਅਨ ਹੈ। ਪਰ ਆਈ. ਪੀ. ਐੱਲ. 2021 ’ਚ ਦੋਹਾਂ ਟੀਮਾਂ ਦੀ ਹਾਲਤ ਖ਼ਸਤਾ ਹੈ। ਦੋਹਾਂ ਟੀਮਾਂ ਦਾ ਪ੍ਰਦਰਸ਼ਨ ਇੱਥੇ ਤਸੱਲੀਬਖਸ਼ ਨਹੀਂ ਹੈ।
ਇਹ ਵੀ ਪੜ੍ਹੋ : ਟੀਮ ਵੱਡਾ ਸਕੋਰ ਖੜ੍ਹਾ ਕਰਨ 'ਚ ਅਸਫਲ ਰਹੀ : ਰੋਹਿਤ

ਜਾਣੋ ਦੋਵੇਂ ਟੀਮਾਂ ’ਚੋਂ ਕਿਸ ਦਾ ਪਲੜਾ ਹੈ ਭਾਰੀ
ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਕੁਲ 23 ਮੈਚ ਹੋਏ ਹਨ। ਇਨ੍ਹਾਂ ’ਚੋਂ 12 ਕੋਲਕਾਤਾ ਨਾਈਟ ਰਾਈਡਰਜ਼ ਤੇ 10 ਰਾਜਸਥਾਨ ਰਾਇਲਜ਼ ਨੇ ਜਿੱਤੇ ਹਨ। ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਰਾਜਸਥਾਨ ਖ਼ਿਲਾਫ਼ ਕੋਲਕਾਤਾ ਦਾ ਸਕਸੈਸ ਰੇਟ 52 ਫ਼ੀਸਦੀ ਹੈ।

ਪਿੱਚ ਦੀ ਸਥਿਤੀ
ਮੁੰਬਈ ’ਚ 2021 ਸੀਜ਼ਨ ’ਚ ਅਜੇ ਤਕ ਖੇਡੇ ਗਏ 8 ਮੈਚਾਂ ’ਚੋਂ 5 ’ਚ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਪਿੱਚ ਬੈਟਿੰਗ ਫ਼੍ਰੈਂਡਲੀ ਹੈ। ਸ਼ੁਰੂਆਤੀ ਓਵਰਸ ’ਚ ਸਵਿੰਗ ਸੰਭਵ ਹੋ ਸਕਦੀ ਹੈ।
ਇਹ ਵੀ ਪੜ੍ਹੋ : ECB ਨੇ ਦਿੱਤਾ ਵੱਡਾ ਬਿਆਨ, IPL ਨਹੀਂ ਖੇਡ ਸਕੇਗਾ ਆਰਚਰ

ਟੀਮਾਂ:

ਕੋਲਕਾਤਾ ਨਾਈਟ ਰਾਈਡਰਜ਼ : ਨਿਤੀਸ਼ ਰਾਣਾ, ਸ਼ੁਭਮਨ ਗਿੱਲ, ਰਾਹੁਲ ਤ੍ਰਿਪਾਠੀ, ਈਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਾਰਾਇਣ, ਆਂਦਰੇ ਰਸਲ, ਪੈਟ ਕਮਿੰਸ, ਵਰੁਣ ਚੱਕਰਵਰਤੀ, ਸ਼ਿਵਮ ਮਾਵੀ, ਪ੍ਰਸਿੱਧ ਕ੍ਰਿਸ਼ਨਾ

ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਾਸਵੀ ਜੈਸਵਾਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਡੇਵਿਡ ਮਿਲਰ, ਸ਼ਿਵਮ ਦੂਬੇ, ਰੀਆਨ ਪਰਾਗ, ਰਾਹੁਲ ਤਵੇਤੀਆ, ਕ੍ਰਿਸ ਮੌਰਿਸ, ਜੈਦੇਵ ਉਨਾਦਕਟ, ਚੇਤਨ ਸਕਰੀਆ, ਮੁਸਤਫਿਜ਼ੁਰ ਰਹਿਮਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News