T-20 WC : ਪਾਕਿ ਤੋਂ ਮਿਲੀ ਹਾਰ ਸਬੰਧੀ ਸਵਾਲ 'ਤੇ ਤੈਸ਼ 'ਚ ਆਏ ਕੋਹਲੀ, ਕਿਹਾ- ਰੋਹਿਤ ਨੂੰ ਬਾਹਰ ਕਰ ਦਈਏ?

Monday, Oct 25, 2021 - 01:28 PM (IST)

T-20 WC : ਪਾਕਿ ਤੋਂ ਮਿਲੀ ਹਾਰ ਸਬੰਧੀ ਸਵਾਲ 'ਤੇ ਤੈਸ਼ 'ਚ ਆਏ ਕੋਹਲੀ, ਕਿਹਾ- ਰੋਹਿਤ ਨੂੰ ਬਾਹਰ ਕਰ ਦਈਏ?

ਸਪੋਰਟਸ ਡੈਸਕ-  ਭਾਰਤੀ ਟੀਮ ਦੀ ਟੀ-20 ਵਰਲਡ ਕੱਪ 'ਚ ਉਸ ਤਰ੍ਹਾਂ ਦੀ ਸ਼ੁਰੂਆਤ ਨਾ ਹੋ ਸਕੀ, ਜਿਸ ਦੀ ਸਾਰੇ ਭਾਰਤੀ ਫੈਂਸ ਉਡੀਕ ਕਰ ਰਹੇ ਸਨ। ਭਾਰਤ ਨੂੰ ਸੁਪਰ-12 ਪੜਾਅ 'ਚ ਵਿਰੋਧੀ ਪਾਕਿਸਤਾਨ ਨੇ ਇਕਤਰਫ਼ਾ ਅੰਦਾਜ਼ 'ਚ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਇਸ ਮੈਚ ਵਿੱਚ ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਮੈਚ ਤੋਂ ਬਾਅਦ ਮੀਡੀਆ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਪਤਾਨ ਵਿਰਾਟ ਕੋਹਲੀ ਤੈਸ਼ 'ਚ ਆ ਗਏ।

ਇਹ ਵੀ ਪੜ੍ਹੋ : T-20 WC: ਭਾਰਤ 'ਤੇ ਜਿੱਤ ਮਗਰੋਂ ਬਾਬਰ ਆਜ਼ਮ ਨੇ ਆਪਣੀ ਟੀਮ ਨੂੰ ਕਿਹਾ- 'ਜਿੱਤ ਦੇ ਜੋਸ਼ 'ਚ ਡੁੱਬਣ ਦੀ ਲੋੜ ਨਹੀਂ'

ਪਾਕਿਸਤਾਨ ਖਿਲਾਫ਼ ਟੀ-20 ਵਰਲਡ ਕੱਪ ਦੇ ਇਤਿਹਾਸ 'ਚ ਪਹਿਲੀ ਹਾਰ ਤੋਂ ਪ੍ਰਸ਼ੰਸਕ ਬੇਹੱਦ ਨਿਰਾਸ਼ ਹਨ। ਇਸ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 7 ਵਿਕਟਾਂ 'ਤੇ 151 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਨੇ ਕਪਤਾਨ ਬਾਬਰ ਆਜ਼ਮ (68) ਅਤੇ ਰਿਜ਼ਵਾਨ (79) ਦੀਆਂ ਅਜੇਤੂ ਪਾਰੀਆਂ ਦੀ ਬਦੌਲਤ ਟੀਚਾ ਬਿਨਾਂ ਕੋਈ ਵਿਕਟ ਗੁਆਏ 17.5 ਓਵਰਾਂ ਵਿੱਚ ਹਾਸਲ ਕਰ ਲਿਆ।

ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਭਾਰਤੀ ਕਪਤਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚੇ ਤਾਂ ਕੁਝ ਪਰੇਸ਼ਾਨ ਸਨ। ਜਦੋਂ ਇੱਕ ਪੱਤਰਕਾਰ ਨੇ ਰੋਹਿਤ ਸ਼ਰਮਾ ਨਾਲ ਜੁੜਿਆ ਸਵਾਲ ਪੁੱਛਿਆ ਤਾਂ ਉਸ ਨੇ ਉਲਟਾ ਸਵਾਲ ਕਰ ਦਿੱਤਾ। ਦਰਅਸਲ ਟੀਵੀ ਚੈਨਲ ਦੇ ਪੱਤਰਕਾਰ ਨੇ ਪੁੱਛਿਆ ਕਿ ਇਸ਼ਾਨ ਨੇ ਅਭਿਆਸ ਮੈਚ ਵਿੱਚ ਬਹੁਤ ਵਧੀਆ ਖੇਡ ਦਿਖਾਈ ਸੀ, ਤੁਹਾਨੂੰ ਨਹੀਂ ਲੱਗਦਾ ਕਿ ਉਹ ਕੁਝ ਚੀਜ਼ਾਂ ਵਿੱਚ ਰੋਹਿਤ ਸ਼ਰਮਾ ਤੋਂ ਬਿਹਤਰ ਹੈ।

ਵਿਰਾਟ ਇਸ ਪ੍ਰਸ਼ਨ 'ਤੇ ਤੁਰੰਤ ਗੁੱਸੇ 'ਚ ਆ ਗਏ। ਉਨ੍ਹਾਂ ਨੇ ਕਿਹਾ, "ਇਹ ਬਹੁਤ ਹੀ ਵਧੀਆ ਸਵਾਲ ਹੈ। ਤੁਹਾਨੂੰ ਕੀ ਲਗਦਾ ਹੈ ਸਰ, ਟੀਮ ਕਿਵੇਂ ਹੋਣੀ ਚਾਹੀਦੀ ਸੀ। ਦੇਖੋ, ਮੈਂ ਟੀਮ ਨਾਲ ਅੱਜ ਦਾ ਮੈਚ ਖੇਡਿਆ ਜੋ ਮੈਨੂੰ ਸਭ ਤੋਂ ਵਧੀਆ ਲੱਗਾ। ਤੁਸੀਂ ਕੀ ਸੋਚਦੇ ਹੋ? ਹਾਂ, ਕੀ ਤੁਸੀਂ ਰੋਹਿਤ ਸ਼ਰਮਾ ਨੂੰ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਬਾਹਰ ਕਰੋਗੇ? ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਸ ਨੇ ਟੀ-20 ਮੈਚਾਂ ਤੋਂ ਪਹਿਲਾਂ ਕੀ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ

ਇੱਕ ਹੋਰ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕੋਹਲੀ ਨੇ ਕਿਹਾ, "ਤੁਸੀਂ ਜਾਣਦੇ ਹੋ ਕਿ ਅਸਲੀਅਤ ਕੀ ਹੈ ਅਤੇ ਲੋਕ ਬਾਹਰ ਕੀ ਸੋਚਦੇ ਹਨ। ਮੈਂ ਚਾਹੁੰਦਾ ਸੀ ਕਿ ਉਹ ਲੋਕ ਇੱਕ ਕਿੱਟ ਲੈ ਕੇ ਮੈਦਾਨ ਵਿੱਚ ਆਉਣ ਅਤੇ ਦੇਖਣ ਕਿ ਦਬਾਅ ਕਿਵੇਂ ਹੁੰਦਾ ਹੈ। ਇਹ ਮੰਨਣ ਵਿੱਚ ਸ਼ਰਮ ਦੀ ਗੱਲ ਹੈ ਕਿ ਵਿਰੋਧੀ ਧਿਰ ਨੇ ਤੁਹਾਡੇ ਨਾਲੋਂ ਬਿਹਤਰ ਖੇਡ ਖੇਡੀ। ਉਨ੍ਹਾਂ ਨੇ ਸਾਨੂੰ ਵਾਪਸ ਆਉਣ ਦਾ ਸਮਾਂ ਨਹੀਂ ਦਿੱਤਾ ਅਤੇ ਦਬਾਅ ਬਣਾਈ ਰੱਖਿਆ।”

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

Tarsem Singh

Content Editor

Related News