ਕੋਹਲੀ ਵਨ ਡੇ ''ਚ ਚੋਟੀ ਰੈਂਕਿੰਗ ''ਤੇ ਬਰਕਰਾਰ
Thursday, Dec 10, 2020 - 09:16 PM (IST)

ਦੁਬਈ - ਆਸਟਰੇਲੀਆ ਵਿਰੁੱਧ ਹਾਲ ਹੀ ਵਿਚ 3 ਮੈਚਾਂ ਦੀ ਲੜੀ ਵਿਚ ਦੋ ਅਰਧ ਸੈਂਕੜੇ ਲਾਉਣ ਵਾਲਾ ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ.ਵਨ ਡੇ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ 'ਤੇ ਬਣਿਆ ਹੋਇਆ ਹੈ। ਕੋਹਲੀ ਨੇ ਦੂਜੇ ਤੇ ਤੀਜੇ ਵਨ ਡੇ ਵਿਚ 89 ਤੇ 63 ਦੌੜਾਂ ਬਣਾਈਆਂ ਸਨ। ਉਸ ਦੇ ਰੈਂਕਿੰਗ ਵਿਚ 870 ਅੰਕ ਹਨ।
ਹੈਮਸਟ੍ਰਿੰਗ ਸੱਟ ਕਾਰਣ ਵਨ ਡੇ ਲੜੀ ਵਿਚੋਂ ਬਾਹਰ ਰੋਹਿਤ ਸ਼ਰਮਾ (842) ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਪਾਕਿਸਤਾਨ ਦਾ ਬਾਬਰ ਆਜ਼ਮ 5 ਅੰਕ ਪਿੱਛੇ ਤੀਜੇ ਸਥਾਨ 'ਤੇ ਹੈ। ਵਿਸ਼ਵ ਕੱਪ 2019 ਤੋਂ ਬਾਅਦ ਵਨ ਡੇ ਖੇਡਣ ਵਾਲੇ ਆਲਾਰਊਂਡਰ ਹਾਰਦਿਕ ਪੰਡਯਾ ਨੇ ਪਹਿਲੇ ਮੈਚ ਵਿਚ 90 ਤੇ ਤੀਜੇ ਵਿਚ ਅਜੇਤੂ 92 ਦੌੜਾਂ ਬਣਾਈਆਂ ਸਨ। ਉਹ ਪਹਿਲੀ ਵਾਰ 553 ਅੰਕ ਲੈ ਕੇ ਟਾਪ-50 ਬੱਲੇਬਾਜ਼ਾਂ ਵਿਚ 49ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਗੇਂਦਬਾਜ਼ਾਂ ਵਿਚ ਭਾਰਤ ਦਾ ਜਸਪ੍ਰੀਤ ਬੁਮਰਾਹ 700 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦਾ ਟ੍ਰੇਂਟ ਬੋਲਟ 722 ਅੰਕਾਂ ਨਾਲ ਚੋਟੀ 'ਤੇ ਹੈ ਤੇ ਅਫਗਾਨਿਸਤਾਨ ਦਾ ਸਪਿਨਰ ਮੁਜੀਬ ਉਰ ਰਹਿਮਾਨ ਦੂਜੇ ਸਥਾਨ 'ਤੇ ਹੈ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।