ਕੋਹਲੀ-ਰਹਾਨੇ ਨੇ ਆਪਣੇ ਨਾਂ ਕੀਤੀ ਰਿਕਾਰਡ ਸਾਂਝੇਦਾਰੀ, ਇਨ੍ਹਾਂ ਦਿੱਗਜ ਬੱਲੇਬਾਜ਼ਾਂ ਨੂੰ ਛੱਡਿਆ ਪਿੱਛੇ

11/24/2019 12:49:17 PM

ਸਪੋਰਟਸ ਡੈਸਕ— ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡੇ ਜਾ ਰਹੇ ਦੂਜੇ ਟੈਸਟ ਮੁਕਾਬਲੇ 'ਚ ਭਾਰਤ ਬੇਹੱਦ ਹੀ ਮਜ਼ਬੂਤ ਸਥਿਤੀ 'ਚ ਦਿਖਾਈ ਦੇ ਰਿਹਾ ਹੈ ਅਤੇ ਇਸ ਮੁਕਾਬਲੇ ਨੂੰ ਜਿੱਤਣ ਦੇ ਕਾਫੀ ਨੇੜ੍ਹੇ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਬੰਗਲਾਦੇਸ਼ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ 'ਚ 6 ਵਿਕਟਾਂ ਖੁੰਝ ਕੇ 152 ਦੌੜਾਂ ਬਣਾ ਲਈਆਂ ਹਨ। ਉਹ ਭਾਰਤ ਤੋਂ ਅਜੇ ਵੀ 89 ਦੌੜਾਂ ਪਿੱਛੇ ਹੈ। ਭਾਰਤ ਇਹ ਮੁਕਾਬਲਾ ਜਿੱਤਣ ਤੋਂ ਸਿਰਫ 4 ਵਿਕਟਾਂ ਹੀ ਦੂਰ ਹੈ। ਪਹਿਲੀ ਪਾਰੀ 'ਚ ਕੋਹਲੀ ਅਤੇ ਰਹਾਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਬੰਗਲਾਦੇਸ਼ ਖਿਲਾਫ 270 ਦੀ ਬੜ੍ਹਤ ਬਣਾ ਪਾਰੀ ਖਤਮ ਐਲਾਨ ਕਰ ਦਿੱਤੀ। ਉਥੇ ਹੀ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਇਸ ਮੁਕਾਬਲੇ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਦਰਜ ਕਰਵਾ ਲਿਆ।PunjabKesari
ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਅਜਿੰਕਿਯਾ ਰਹਾਨੇ ਨੇ ਮਿਲ ਕੇ ਖੇਡ ਦੇ ਲੰਬੇ ਫਾਰਮੈਟ 'ਚ ਇਕ ਹੋਰ ਮੁਕਾਮ ਆਪਣੇ ਨਾਂ ਕਰ ਲਿਆ ਹੈ। ਇੱਥੇ ਈਡਨ ਗਾਰਡਨਸ ਸਟੇਡੀਅਮ 'ਚ ਖੇਡੇ ਜਾ ਰਹੇ ਡੇਅ-ਨਾਈਟ ਟੈਸਟ ਮੈਚ ਦੇ ਦੂਜੇ ਦਿਨ ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਇਹ ਦੋਵੇਂ ਟੈਸਟ 'ਚ ਚੌਥੀ ਵਿਕਟ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਦੂਜੇ ਨੰਬਰ ਦੀ ਜੋੜੀ ਬਣ ਗਈ ਹੈ। ਇਸ ਜੋੜੀ ਨੇ ਪਾਕਿਸਤਾਨ ਦੇ ਇੰਜ਼ਮਾਮ ਉਲ ਹੱਕ ਅਤੇ ਮੁਹੰਮਦ ਯੁਸੂਫ, ਭਾਰਤ ਦੇ ਹੀ ਸੌਰਭ ਗਾਂਗੁਲੀ ਅਤੇ ਸਚਿਨ ਤੇਂਦਲੁਕਰ, ਸ਼੍ਰੀਲੰਕਾ ਦੇ ਮਹਿਲਾ ਜੈਵਰਦਨੇ ਅਤੇ ਥਿਲਾਨ ਸਮਾਰਾਵੀਰਾ ਤੋਂ ਅੱਗੇ ਨਿਕਲ ਗਏ ਹਨ।PunjabKesari
ਕੋਹਲੀ ਅਤੇ ਰਹਾਣੇ ਹੁਣ ਸਿਰਫ ਪਾਕਿਸਤਾਨ ਦੇ ਮਿਸਬਾਹ ਉਲ ਹੱਕ ਅਤੇ ਯੂਨਿਸ ਖਾਨ ਤੋਂ ਪਿੱਛੇ ਹਨ। ਇਨ੍ਹਾਂ ਦੋਵਾਂ ਨੇ 42 ਪਾਰੀਆਂ 'ਚ 2763 ਦੌੜਾਂ ਬਣਾਈਆਂ ਹਨ। ਇੰਜ਼ਮਾਮ-ਯੁਸੂਫ ਨੇ 50 ਪਾਰੀਆਂ 'ਚ 2677 ਦੌੜਾਂ, ਗਾਂਗੁਲੀ ਅਤੇ ਤੇਂਦੁਲਕਰ ਨੇ 44 ਪਾਰੀਆਂ 'ਚ 2695 ਦੌੜਾਂ, ਜੈਵਰਧਨੇ ਅਤੇ ਸਮਾਰਾਵੀਰਾ ਨੇ 46 ਪਾਰੀਆਂ 'ਚ 2710 ਦੌੜਾਂ ਬਣਾਈਆਂ ਹਨ।PunjabKesari


Related News