ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਨਾਲ ਖੇਡੀ ਕ੍ਰਿਕਟ (ਵੀਡੀਓ)

05/16/2020 8:23:31 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਦੇ ਗਾਰਡਨ 'ਚ ਅਭਿਆਸ ਕੀਤਾ। ਉਨ੍ਹਾਂ ਨੇ ਕਈ ਰਾਊਂਡ ਰਨਿੰਗ ਕੀਤੀ ਤੇ ਇਸ ਤੋਂ ਬਾਅਦ ਪਤਨੀ ਅਨੁਸ਼ਕਾ ਦੇ ਨਾਲ ਬੱਲੇਬਾਜ਼ੀ ਦਾ ਅਭਿਆਸ ਵੀ ਕੀਤਾ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿੱਥੇ ਪਹਿਲਾਂ ਤਾਂ ਅਨੁਸ਼ਕਾ ਤੇ ਫਿਰ ਬਾਅਦ 'ਚ ਵਿਰਾਟ ਗੇਂਦਬਾਜ਼ੀ ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਦਸਤਾਨੇ ਪਾ ਕੇ ਬੱਲੇਬਾਜ਼ੀ ਕਰ ਰਹੇ ਹਨ। ਇਸ ਤੋਂ ਬਾਅਦ ਵਿਰਾਟ ਆਪਣੀ ਪਤਨੀ ਨੂੰ ਅੰਡਰ ਆਰਮ ਗੇਂਦਬਾਜ਼ੀ ਕਰ ਰਹੇ ਹਨ। ਜਦੋਂ ਵਿਰਾਟ ਨੂੰ ਅਨੁਸ਼ਕਾ ਗੇਂਦ ਕਰਵਾਉਂਦੀ ਹੈ ਤਾਂ ਉਸ ਨੇ ਪਹਿਲੀ ਹੀ ਗੇਂਦ 'ਤੇ ਬਾਊਂਸਰ ਪਾ ਦਿੱਤਾ।


ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਵਿਕਟ ਦੇ ਪਿੱਛੇ ਖੜ੍ਹਾ ਹੈ। ਰਿਪੋਰਟ ਦੇ ਅਨੁਸਾਰ ਬੀ. ਸੀ. ਸੀ. ਆਈ. ਆਪਣੇ ਖਿਡਾਰੀਆਂ ਦੇ ਲਈ ਆਈਸੋਲੇਸ਼ਨ ਕੈਂਪ ਦਾ ਆਯੋਜਨ ਕਰਨ ਦਾ ਪਲਾਨ ਕਰ ਰਹੀ ਹੈ। ਇਹ ਨੈਸ਼ਨਲ ਕ੍ਰਿਕਟ ਅਕਾਦਮੀ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ 'ਚ ਕੁਝ ਖਿਡਾਰੀ ਤਾਂ ਸ਼ਾਮਲ ਹੋ ਸਕਦੇ ਹਨ ਪਰ ਵਿਰਾਟ ਤੇ ਰੋਹਿਤ ਜੋ ਮੁੰਬਈ 'ਚ ਰਹਿੰਦੇ ਹਨ ਉਸਦੇ ਲਈ ਇਸ 'ਚ ਸ਼ਾਮਲ ਹੋਣਾ ਬਹੁਤ ਮੁਸ਼ਕਿਲ ਹੈ। 
 


Gurdeep Singh

Content Editor

Related News