ਹਾਰ ਮਗਰੋਂ ਭਾਵੁਕ ਹੋਏ ਵਿਰਾਟ ਕੋਹਲੀ, ਕਿਹਾ- ਅਸੀਂ ਆਪਣੇ ਸੁਫ਼ਨੇ ਨੂੰ ਹਾਸਲ ਕੀਤੇ ਬਿਨਾਂ...

11/11/2022 2:42:27 PM

ਐਡੀਲੇਡ (ਵਾਰਤਾ)- ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਵਿਚ ਇੰਗਲੈਂਡ ਹੱਥੋਂ ਮਿਲੀ ਹਾਰ ਦੇ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਭਾਵੇਂ ਉਹ ਨਿਰਾਸ਼ ਹੋ ਕੇ ਆਸਟ੍ਰੇਲੀਆ ਤੋਂ ਜਾ ਰਹੇ ਹਨ ਪਰ ਇਕ  ਟੀਮ ਦੇ ਰੂਪ 'ਚ ਉਹ ਇੱਥੋਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ: ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਲੜੇਗੀ ਵਿਧਾਨ ਸਭਾ ਚੋਣ, ਭਾਜਪਾ ਨੇ ਇਸ ਸੀਟ ਤੋਂ ਦਿੱਤੀ ਟਿਕਟ

PunjabKesari

ਇੱਕ ਭਾਵੁਕ ਟਵੀਟ ਸਾਂਝਾ ਕਰਦੇ ਹੋਏ ਕੋਹਲੀ ਨੇ ਕਿਹਾ, "ਅਸੀਂ ਆਪਣੇ ਸੁਫ਼ਨੇ ਨੂੰ ਹਾਸਲ ਕੀਤੇ ਬਿਨਾਂ ਅਤੇ ਆਪਣੇ ਦਿਲਾਂ ਵਿੱਚ ਨਿਰਾਸ਼ਾ ਦੇ ਨਾਲ ਆਸਟਰੇਲੀਆ ਛੱਡ ਰਹੇ ਹਾਂ, ਪਰ ਇੱਕ ਟੀਮ ਦੇ ਰੂਪ ਵਿੱਚ ਅਸੀਂ ਆਪਣੇ ਨਾਲ ਕਈ ਯਾਦਗਾਰ ਪਲ ਲਿਜਾ  ਸਕਦੇ ਹਾਂ ਅਤੇ ਅਸੀਂ ਇੱਥੋਂ ਬਿਹਤਰ ਹੋਣ ਦੀ ਕੋਸ਼ਿਸ਼ ਕਰ ਸਕਦੇ ਹਾਂ।" ਕੋਹਲੀ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ, 'ਸਟੇਡੀਅਮ 'ਚ ਆ ਕੇ ਵੱਡੀ ਗਿਣਤੀ 'ਚ ਸਾਡਾ ਸਮਰਥਨ ਕਰਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ। ਇਸ ਜਰਸੀ ਨੂੰ ਪਹਿਨ ਕੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ 'ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ।'

ਇਹ ਵੀ ਪੜ੍ਹੋ: 23 ਦਸੰਬਰ ਨੂੰ ਕੋਚੀ 'ਚ ਹੋਵੇਗੀ IPL ਲਈ ਖਿਡਾਰੀਆਂ ਦੀ ਨਿਲਾਮੀ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੂੰ ਇੰਗਲੈਂਡ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 16 ਓਵਰਾਂ ਵਿੱਚ ਹਾਸਲ ਕਰ ਲਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News