ਟੈਸਟ ਕ੍ਰਿਕਟ ''ਚ ਕੋਹਲੀ ਬਣੇ 5 ਹਜ਼ਾਰੀ, ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲਿਆਂ ''ਚ ਹੋਏ ਸ਼ਾਮਲ

Saturday, Dec 02, 2017 - 01:40 PM (IST)

ਟੈਸਟ ਕ੍ਰਿਕਟ ''ਚ ਕੋਹਲੀ ਬਣੇ 5 ਹਜ਼ਾਰੀ, ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲਿਆਂ ''ਚ ਹੋਏ ਸ਼ਾਮਲ

ਨਵੀਂ ਦਿੱਲੀ (ਬਿਊਰੋ)— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿਚ 5 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਦਿੱਲੀ ਵਿਚ ਸ਼੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ 25 ਦੌੜਾਂ ਬਣਾਉਂਦੇ ਹੀ ਵਿਰਾਟ 5000 ਕਲੱਬ ਵਿਚ ਸ਼ਾਮਲ ਹੋ ਗਏ। ਉਹ ਅਜਿਹਾ ਕਰਨ ਵਾਲੇ 11ਵੇਂ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਨੇ 63ਵੇਂ ਮੈਚ ਵਿਚ ਇਹ ਉਪਲੱਬਧੀ ਹਾਸਲ ਕੀਤੀ ਹੈ। ਨਾਗਪੁਰ ਟੈਸਟ ਵਿਚ ਦੋਹਰਾ ਸੈਂਕੜਾ ਲਗਾ ਚੁੱਕੇ ਕਪਤਾਨ ਇਸ ਮੈਚ ਵਿਚ ਵੀ ਵਧੀਆ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਸਿਰਫ਼ 52 ਗੇਂਦਾਂ ਉੱਤੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ।

ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚੋਂ ਤੀਸਰੇ ਨੰਬਰ 'ਤੇ
ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀਆਂ ਵਿਚ ਉਹ ਤੀਸਰੇ ਨੰਬਰ ਉੱਤੇ ਹਨ। ਸੁਨੀਲ ਗਾਵਸਕਰ ਨੇ 53 ਅਤੇ ਵਰਿੰਦਰ ਸਹਿਵਾਗ ਨੇ 59 ਮੈਚਾਂ ਵਿਚ ਇਹ ਮੁਕਾਮ ਹਾਸਲ ਕੀਤਾ ਸੀ, ਜਦੋਂ ਕਿ ਸਚਿਨ ਤੇਂਦੁਲਕਰ 67ਵੇਂ ਮੈਚ ਵਿਚ ਇੱਥੇ ਤੱਕ ਪੁੱਜੇ ਸਨ। ਹਾਲਾਂਕਿ ਪਾਰੀ ਦੀ ਗੱਲ ਕਰੀਏ ਤਾਂ ਸਚਿਨ ਵਿਰਾਟ ਤੋਂ ਅੱਗੇ ਹਨ।
ਵਿਰਾਟ ਨੇ ਟੈਸਟ ਮੈਚਾਂ ਵਿਚ ਕਰੀਬ 52 ਦੀ ਔਸਤ ਨਾਲ ਦੌੜਾਂ ਜੁਟਾਈਆਂ ਹਨ। ਕ੍ਰਿਕਟ ਦੇ ਸਭ ਤੋਂ ਪੁਰਾਣੇ ਫਾਰਮੇਟ ਵਿਚ ਉਹ 19 ਸੈਂਕੜੇ ਅਤੇ 14 ਅਰਧ ਸੈਂਕੜੇ ਲਗਾ ਚੁੱਕੇ ਹਨ। ਉਥੇ ਹੀ ਵਨਡੇ ਕ੍ਰਿਕਟ ਵਿਚ ਵਿਰਾਟ 202 ਮੈਚ ਵਿਚ 9030 ਦੌੜਾਂ ਬਣਾ ਚੁੱਕੇ ਹਨ, ਜਿਸ ਵਿਚ 32 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ।

ਵਿਰਾਟ ਤੋਂ ਪਹਿਲਾਂ ਇਹ ਖਿਡਾਰੀ ਬਣੇ 5 ਹਜ਼ਾਰੀ
ਵਿਰਾਟ ਤੋਂ ਪਹਿਲਾਂ ਭਾਰਤ ਵਲੋਂ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ, ਸੁਨੀਲ ਗਾਵਸਕਰ, ਵੀ.ਵੀ.ਐੱਸ. ਲਕਸ਼ਮਣ, ਵਰਿੰਦਰ ਸਹਿਵਾਗ, ਸੌਰਵ ਗਾਂਗੁਲੀ, ਦਲੀਪ ਵੇਂਗੇਸਕਰ, ਮੁਹੰਮਦ ਅਜਰੂਦੀਨ, ਵਿਸ਼ਵਨਾਥ ਅਤੇ ਕਪਿਲ ਦੇਵ 5000 ਤੋਂ ਜ਼ਿਆਦਾ ਟੈਸਟ ਦੌੜਾਂ ਬਣਾ ਚੁੱਕੇ ਹਨ।

ਦੇਖੋ- ਵਿਰਾਟ ਕੋਹਲੀ ਦੇ ਇਹ ਸ਼ਾਨਦਾਰ ਰਿਕਾਰ

 


Related News