ਸੁਪਰ ਕੈਚ ਕਰਨ 'ਚ ਕੋਹਲੀ ਨੂੰ ਵੀ ਪਿੱਛੇ ਛੱਡ ਗਏ ਡੇਵਿਡ ਮਿਲਰ (ਵੀਡੀਓ)
Wednesday, Sep 18, 2019 - 10:48 PM (IST)

ਨਵੀਂ ਦਿੱਲੀ— ਮੋਹਾਲੀ ਦੇ ਮੈਦਾਨ 'ਤੇ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਖੇਡੇ ਗਏ ਦੂਜੇ ਟੀ-20 ਮੈਚ ਦੇ ਦੌਰਾਨ ਦੱਖਣੀ ਅਫਰੀਕਾ ਦੇ ਕ੍ਰਿਕਟਰ ਡੇਵਿਡ ਮਿਲਰ ਨੇ ਸ਼ਾਨਦਾਰ ਡਾਈਵ ਲਗਾ ਕੇ ਕੈਚ ਕਰਕੇ ਸ਼ਿਖਰ ਧਵਨ ਨੂੰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਪਹਿਲਾਂ ਜਦੋਂ ਦੱਖਣੀ ਅਫਰੀਕਾ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫੀਰਕਾ ਕਪਤਾਨ ਡਿ ਕੌਕ ਦਾ ਸ਼ਾਨਦਾਰ ਕੈਚ ਕੀਤਾ ਸੀ ਪਰ ਇਸ ਕੈਚ ਦੇ ਕੁਝ ਹੀ ਘੰਟਿਆਂ ਬਾਅਦ ਮਿਲਰ ਨੇ ਇਸ ਤਰ੍ਹਾਂ ਦਾ ਕੈਚ ਕੀਤਾ ਜਿਸ ਨੂੰ ਦੇਖ ਭਾਰਤੀ ਕਪਤਾਨ ਵੀ ਹੈਰਾਨ ਰਹਿ ਗਏ।
DAVID MILLER TAKES A SCRIMER!!!🙌🔥💥
— W a s i f 🏏🔥 (@_cricketFreak) September 18, 2019
WHAT A CATCH!!!! Shikhar Dhawan Gone for 40! pic.twitter.com/QsjU4T6oBb
ਸੋਸ਼ਲ ਮੀਡੀਆ 'ਤੇ ਹੋਈ ਖੂਬ ਸ਼ਲਾਘਾ
ਮਿਲਰ ਨੇ ਜਿਸ ਤਰ੍ਹਾ ਹੀ ਕੈਚ ਕੀਤਾ ਤਾਂ ਸੋਸ਼ਲ ਮੀਡੀਆ 'ਤੇ ਦਿੱਗਜ ਕ੍ਰਿਕਟਰਾਂ ਨੇ ਉਸਦੀ ਖੂਬ ਸ਼ਲਾਘਾ ਕੀਤੀ। ਕਈ ਲੋਕਾਂ ਨੇ ਤਾਂ ਉਸਦੀ ਤੁਲਨਾ ਦਿੱਗਜ ਫੀਲਡਰ ਜੋਂਟੀ ਰੋਡਸ ਦੇ ਨਾਲ ਵੀ ਕੀਤੀ।