ਕੋਹਲੀ ਸ਼ਾਨਦਾਰ ਖਿਡਾਰੀ ਪਰ ਬਤੌਰ ਕਪਤਾਨ ਉਸ ਦਾ ਪ੍ਰਦਰਸ਼ਨ ਖਰਾਬ : ਗੰਭੀਰ
Monday, Apr 08, 2019 - 04:08 AM (IST)

ਨਵੀਂ ਦਿੱਲੀ— ਆਈ. ਪੀ. ਐੱਲ. 2019 ਸੀਜ਼ਨ-12 ਦੇ 6 ਮੈਚ ਤੇ ਬਾਕੀ ਸਾਰਿਆਂ ਮੁਕਾਬਲਿਆਂ 'ਚ ਹਾਰ, ਇਨ੍ਹਾਂ ਖਰਾਬ ਪ੍ਰਦਰਸ਼ਨ ਜੇਕਰ ਕਿਸੇ ਕਪਤਾਨ ਦਾ ਹੋਵੇ ਤਾਂ ਸਵਾਲ ਖੜ੍ਹੇ ਹੋਣਾ ਲਾਜ਼ਮੀ ਹੈ। ਵਿਰਾਟ ਕੋਹਲੀ ਨਾਲ ਵੀ ਕੁੱਝ ਇਹੋ ਜਿਹਾ ਹੋ ਰਿਹਾ ਹੈ। ਕੇ. ਕੇ. ਆਰ. ਤੇ ਦਿੱਲੀ ਡੇਅਰਡੇਵਿਲਜ਼ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਇਕ ਵਾਰ ਫਿਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਤੌਰ ਬੱਲੇਬਾਜ਼ ਵਿਰਾਟ ਕੋਹਲੀ ਸ਼ਾਨਦਾਰ ਹਨ ਪਰ ਬਤੌਰ ਕਪਤਾਨ ਉਸ ਦਾ ਪ੍ਰਦਰਸ਼ਨ ਖਰਾਬ ਹੈ।
ਗੌਤਮ ਗੰਭੀਰ ਨੇ ਵਿਰਾਟ ਦੇ ਖਿਲਾਫ ਗੰਭੀਰ ਬਿਆਨ ਦਿੰਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਬੱਲੇਬਾਜ਼ ਮਾਸਟਰ ਹਨ ਪਰ ਕਪਤਾਨ ਦੇ ਤੌਰ 'ਤੇ ਅਜੇ ਉਹ ਸ਼ਗੀਰਦ ਬਣੇ ਹੋਏ ਹਨ। ਉਨ੍ਹਾਂ ਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ। ਗੇਂਦਬਾਜ਼ਾਂ 'ਤੇ ਦੋਸ਼ ਲਾਉਣ ਦੀ ਜਗ੍ਹਾ ਕੋਹਲੀ ਨੂੰ ਆਪਣੇ 'ਤੇ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਦਾਹਰਣ ਲਈ ਕੋਹਲੀ ਨੇ ਸਿਰਾਜ ਦੇ ਓਵਰ ਸਟ੍ਰੋਨਿਸ ਤੋਂ ਪੂਰੇ ਕਰਾਏ। ਉਨ੍ਹਾਂ ਕੋਲ ਪਵਨ ਨੇਗੀ ਜਿਹੇ ਖੱਬੇ ਹੱਥ ਦੇ ਸਪਿਨਰ ਮੌਜੂਦ ਸੀ ਤੇ ਗੇਂਦ 'ਤੇ ਚੰਗੀ ਗ੍ਰਿਪ ਬਣ ਰਹੀ ਸੀ। ਇਹ ਠੀਕ ਨਹੀਂ ਹੈ ਕਿ ਰਸੇਲ ਨੂੰ ਰੋਕਣ ਲਈ ਤੇਜ਼ ਗੇਂਦਬਾਜ਼ਾਂ ਦੀ ਮਦਦ ਲਈ ਜਾਵੇ।